ਸਿੱਖਿਆ ਵਿਭਾਗ ਸੀਨੀਅਰ ਅਧਿਆਪਕਾਂ ਨਾਲ ਕਰ ਰਿਹਾ ਧੱਕਾ -ਬੀ ਐੱਡ ਫ਼ਰੰਟ

ਸਿੱਖਿਆ ਵਿਭਾਗ ਸੀਨੀਅਰ ਅਧਿਆਪਕਾਂ ਨਾਲ ਕਰ ਰਿਹਾ ਧੱਕਾ -ਬੀ ਐੱਡ ਫ਼ਰੰਟ

ਸਿੱਖਿਆ ਵਿਭਾਗ ਸਰਵਿਸ ਰੂਲਾਂ ਨੂੰ ਛਿੱਕੇ ਟੰਗਕੇ ਲੰਬੇ ਸਮੇਂ ਤੋਂ ਤਰੱਕੀਆਂ ਉਡੀਕ ਰਹੇ ਸੀਨੀਅਰ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ ਜਿਸ ਨਾਲ਼ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਪ੍ਰਧਾਨ ਪਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਆਪਣੇ ਹੀ ਨੋਟੀਫਿਕੇਸ਼ਨ ਅਨੁਸਾਰ 2011 ਤੋਂ ਪਹਿਲਾਂ ਦੇ ਨਿਯੁਕਤ ਅਧਿਆਪਕਾਂ ਨੂੰ ਟੀ ਈ ਟੀ ਤੋਂ ਛੋਟ ਦਿੱਤੀ ਗਈ ਸੀ ਜਿਸ ਕਾਰਨ ਇਹਨਾਂ ਅਧਿਆਪਕਾਂ ਵੱਲੋਂ ਟੀ ਈ ਟੀ ਪੇਪਰ ਦੇਣ ਦੀ ਜਰੂਰਤ ਹੀ ਨਹੀਂ ਸਮਝੀ ਪਰ ਹੁਣ ਜਦਕਿ ਆਖਰੀ ਫੈਸਲਾ ਅਜੇ ਵੀ ਮਾਨਯੋਗ ਉੱਚ ਅਦਾਲਤ ਕੋਲ ਪੈਂਡਿੰਗ ਹੋਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਕਾਹਲੀ ਵਿੱਚ ਸੀਨੀਅਰ ਅਧਿਆਪਕਾਂ ਦੀ ਵਿਭਾਗੀ ਸੇਵਾ ਨੂੰ ਅਣਗੌਲੇ ਕਰਦੇ ਹੋਏ ਜੂਨੀਅਰ ਅਧਿਆਪਕ ਸਾਥੀਆਂ ਨੂੰ ਈ ਟੀ ਟੀ ਤੋਂ ਮਾਸਟਰ ਕਾਡਰ ਤਰੱਕੀਆਂ ਵਿੱਚ ਸਟੇਸ਼ਨ ਚੁਣਨ ਲਈ ਲਈ ਬੁਲਾਇਆ ਗਿਆ ਹੈ ਜੋ ਕਿ ਗੈਰ ਸੰਵਿਧਾਨਕ ਹੈ ਅਤੇ ਜਥੇਬੰਦੀਆਂ ਨੂੰ ਸਖ਼ਤ ਸੰਘਰਸ਼ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ।ਇਸ ਮੌਕੇ ਹਾਜ਼ਰ ਆਗੂਆਂ ਵੱਲੋਂ ਕਿਹਾ ਗਿਆ ਕਿ ਜੇਕਰ ਵਿਭਾਗ ਵੱਲੋਂ ਸੀਨੀਅਰ ਅਧਿਆਪਕਾਂ ਦੇ ਨਾਲ ਹੋ ਰਹੇ ਧੱਕੇ ਵਾਲੇ ਫੈਸਲੇ ਨੂੰ ਤੁਰੰਤ ਨਾ ਰੋਕਿਆ ਤਾਂ ਜਥੇਬੰਦੀ ਵੱਲੋਂ ਇਸ ਫੈਸਲੇ ਦੇ ਵਿਰੋਧ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਸਕੱਤਰ ਤੇਜਿੰਦਰ ਸਿੰਘ ਮੋਹਾਲੀ, ਸੁਖਦਰਸ਼ਨ ਸਿੰਘ ਬਠਿੰਡਾ, ਪਰਮਜੀਤ ਸਿੰਘ ਫਿਰੋਜ਼ਪੁਰ, ਰਵਿੰਦਰ ਸਿੰਘ ਜਲੰਧਰ, ਦਪਿੰਦਰ ਸਿੰਘ ਢਿੱਲੋਂ ਫਾਜਿਲਕਾ, ਪਰਮਜੀਤ ਦੁੱਗਲ, ਰਵਿੰਦਰ ਸਿੰਘ ਲੁਧਿਆਣਾ,ਗੁਰਮੀਤ ਸਿੰਘ ਢੋਲੇਵਾਲ, ਅਮਰਜੀਤ ਸਿੰਘ ਰੋਪੜ,ਕੇਵਕ ਸਿੰਘ ਮੁਕਤਸਰ,ਹਰਵਿੰਦਰ ਸਿੰਘ ਬਰਨਾਲਾ, ਕਮਲਜੀਤ ਸਿੰਘ ਜਲੰਧਰ,ਰਾਜ ਕੁਮਾਰ ਟੋਨੀ ਗੁਰਵਿੰਦਰ ਸਿੰਘ ਫਿਰੋਜ਼ਪੁਰ,ਸਤਿੰਦਰ ਸਚਦੇਵਾ ਫਾਜਿਲਕਾ,ਆਗੂ ਹਾਜ਼ਰ ਸਨ।

Scroll to Top