ਈਟੀਯੂ ਪੰਜਾਬ (ਰਜਿ:) ਵਲੋਂ ਅਧਿਆਪਕਾਂ ਤੇ ਥੋਪੇ ਜਾ ਰਹੇ TET ਟੈਸਟ ਦੀ ਸਖਤ ਨਿਖੇਧੀ,ਸਟੇਟ ਜੂਮ ਮੀਟਿੰਗ ਕਰਕੇ ਫੈਸਲੇ ਉਪਰੰਤ ਸੰਘਰਸ਼ ਦਾ ਬਿਗਲ ਵਜਾਇਆ – ਪੰਨੂ , ਲਾਹੌਰੀਆ

ਈਟੀਯੂ ਪੰਜਾਬ (ਰਜਿ:) ਵਲੋਂ ਅਧਿਆਪਕਾਂ ਤੇ ਥੋਪੇ ਜਾ ਰਹੇ TET ਟੈਸਟ ਦੀ ਸਖਤ ਨਿਖੇਧੀ,ਸਟੇਟ ਜੂਮ ਮੀਟਿੰਗ ਕਰਕੇ ਫੈਸਲੇ ਉਪਰੰਤ ਸੰਘਰਸ਼ ਦਾ ਬਿਗਲ ਵਜਾਇਆ – ਪੰਨੂ , ਲਾਹੌਰੀਆ ਪੰਜਾਬ ਦੇ ਸੂਬਾ ਪ੍ਰੈ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਵਿਭਾਗ ਆਪਣਾ ਮਤਾ ਪਾਸ ਕਰਕੇ ਅਧਿਆਪਕ ਵਰਗ ਦਾ ਪੱਖ ਪੂਰੇ । ਪਹਿਲੀ ਸਟੇਜ ਤੇ ਸਿਖਿਆ ਮੰਤਰੀ ਪੰਜਾਬ ਨੂੰ ਮੁੜ ਮਿਲਣ ਜਾ ਰਿਹਾ ਹੈ ਵੱਡਾ ਸੂਬਾਈ ਵਫਦ । ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਭਰ ਵਿੱਚ ਹੋਵੇਗਾ ਵੱਡਾ ਸੰਘਰਸ਼ । ਅਧਿਆਪਕਾਂ ਦਾ ਪੜਾਉਣ ਦਾ ਲੰਮਾ ਤਜਰਬਾ ਤੇ ਵੱਖ-ਵੱਖ ਵਿਭਾਗੀ ਟਰੇਨਿੰਗਾਂ/ ਪ੍ਰਾਪਤ ਅਧਿਆਪਕਾਂ ਦੀ ਕਾਬਲੀਅਤ ਤੇ ਸ਼ੱਕ ਕਰਨਾ ਮੰਦਭਾਗਾ, ਅਧਿਆਪਕਾਂ ਲਈ ਆਪਣੀ ਨੌਕਰੀ ਨੂੰ ਜਾਰੀ ਰੱਖਣ ਅਤੇ ਪ੍ਰਮੋਸ਼ਨ ਲੈਣ ਲਈ ਟੀ. ਈ. ਟੀ. ਟੈਸਟ ਲਾਜ਼ਮੀ ਕਰਨ ਦੇ ਮਾਨਯੋਗ ਸਰਵਉੱਚ ਅਦਾਲਤ ਦੇ ਫੈਸਲੇ ਨੂੰ ਪੰਜਾਬ ਚ ਸਿਖਿਆ ਵਿਭਾਗ ਦੇ ਅਧਿਕਾਰੀਆਂ ਵੱਲੋ ਲਾਗੂ ਕਰਨ ਦੀ ਗੱਲ ਕਹਿ ਕਿ ਪਰਮੋਸ਼ਨਾ ਰੋਕਣਾਂ ਜਾਂ ਨੌਕਰੀਆਂ ਜਾਰੀ ਰੱਖਣ ਲਈ ਵੀ ਟੈਸਟ ਲਾਜਮੀ ਕਰਾਉਣ ਦੀ ਧਾਰੀ ਬੈਠੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੇ ਸਖਤ ਰਵੱਈਏ ਦੇ ਮੱਦੇਨਜ਼ਰ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਸੂਬਾ ਇਕਾਈ ਦੀ ਅੱਜ ਜੂਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਹੇਠ ਲਿਖੇ ਫੈਸਲੇ ਸਰਵ-ਸੰਮਤੀ ਨਾਲ ਲਏ ਗਏ। ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਥੇਬੰਦੀ ਦੀਆਂ ਜਿਲਾ ਇਕਾਈਆਂ ਦੀ ਮੀਟਿੰਗਾਂ ਕਰਕੇ TET ਦੀ ਸ਼ਰਤ ਨੂੰ ਖ਼ਤਮ ਕਰਨ ਲਈ ਕੇਡਰ ਨੂੰ ਜਾਗਰੁਕ ਕਰਕੇ ਢੁੱਕਵੀਂ ਵਿਉਂਤਬੰਦੀ ਕੀਤੀ ਜਾਵੇਗੀ ਜਿਸ ਸਬੰਧੀ ਜਿਲਾ ਪੱਧਰੀ ਮੀਟਿੰਗਾਂ ਦਾ ਪਰੋਗਰਾਮ ਉਲੀਕਿਆ ਗਿਆ ਹੈ । ।*TET ਲਾਗੂ ਹੋਣ ਤੋਂ ਪਹਿਲਾਂ ਨੌਕਰੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਦਾ 25 ਤੋ 30 ਸਾਲਾਂ ਦਾ ਤਜਰਬਾ ਅਤੇ ਅਨੇਕਾਂ ਵਿਭਾਗੀ ਟਰੇਨਿੰਗਾਂ ਲੈਕੇ ਹੀ ਹੀ ਨੌਕਰੀ ਕਰ ਰਹੇ ਹਨ , ਉਨ੍ਹਾਂ ਤੇ TET ਦੀ ਸ਼ਰਤ ਥੋਪਣਾ ਤਰਕਸੰਗਤ ਨਹੀਂ ਹੈ। ਜਦਕਿ TET ਲਾਗੂ ਹੋਣ ਤੋਂ ਬਾਅਦ ਵੀ ਸਾਰੇ ਅਧਿਆਪਕ ਇਸ ਨੂੰ ਕਲੀਅਰ ਕਰਨ ਉਪਰੰਤ ਹੀ ਨੌਕਰੀ ਵਿੱਚ ਆਏ ਹਨ।ਸਿੱਖਿਆ ਮੰ ਤਰੀ ਪੰਜਾਬ ਨਾਲ TET ਦੇ ਸਬੰਧ ਵਿੱਚ ਅਧਿਆਪਕ ਵਰਗ ਦਾ ਰੋਸ ਪਹਿਲਾਂ ਵੀ 7 ਜਨਵਰੀ ਨੂੰ ਚੰਡੀਗੜ ਮੀਟਿੰਗ ਕਰਕੇ ਪ੍ਰਗਟ ਕੀਤਾ ਹੈ ਤੇ ਹੁਣ ਵੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਾਰੇ ਜਿਲਾ ਪ੍ਰਧਾਨ ਸੂਬਾ ਪੱਧਰੀ ਵਫਦ ਚ ਸ਼ਾਮਿਲ ਹੋ ਕੇ ਜਾਬ ਪੱਧਰੀ ਵਫਦ ਸਿਖਿਆ ਮੰਤਰੀ ਪੰਜਾਬ ਨੂੰ ਮਿਲੇਗਾ । ਤੇ ਸਿਖਿਆ ਮੰਤਰੀ ਪੰਜਾਬ ਕੋਲੋ ਪੁਰਜੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਮਤਾ ਪਾਸ ਅਧਿਆਪਕਾਂ ਦਾ ਪੱਖ ਪੂਰਦਿਆਂ ਪਰਮੋਸ਼ਨਾਂ ਤੇ ਲੱਗੀ ਰੋਕ ਖਤਮ ਕਰਕੇ ਪਰਮੋਸ਼ਨਾ ਦੇਣ ਦਾ ਪਰੋਗਰਾਮ ਉਲੀਕਣ । ਅਤੇ ਨਾਲ ਹੀ ਇਹ ਸਟੇਟ ਦੀ ਆਪਣੀ ਸਥਿਤੀ ਕੇਂਦਰ ਤੇ ਸੁਪਰੀਮ ਕੋਰਟ ਸਾਹਮਣੇ ਸਪੱਸ਼ਟ ਕਰਨ । । ਅੱਜ ਦੀ ਮੀਟਿੰਗ ਚ ਇਸ ਸਬੰਧੀ ਕਾਨੂੰਨੀ ਨੁਕਤਿਆ ਤੇ ਵੀ ਚਰਚਾ ਕੀਤੀ ਗਈ । ਅੱਜ ਦੀ ਮੀਟਿੰਗ ਚ TET ਦੀ ਸ਼ਰਤ ਨੂੰ ਪੰਜਾਬ ਵਿੱਚ ਲਾਗੂ ਨਾ ਕਰਨ ਲਈ ਜਥੇਬੰਦੀ ਵਲੋਂ ਸਰਕਾਰ ਤੇ ਸੰਘਰਸ਼ ਦੁਆਰਾ ਦਬਾਅ ਬਣਾਉਣ ਦਾ ਫੈਸਲਾ ਲਿਆ ਗਿਆ। ਵੋਟਾਂ ਦੀ ਡਿਊਟੀ ਦੌਰਾਨ ਸਾਥੀ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਦੀ ਹੋਈ ਮੌਤ ਕਾਰਨ ਇਨਸਾਫ ਦਿਵਾਉਣ ਲਈ 18 ਜਨਵਰੀ 2026 ਨੂੰ ਦਾਣਾ ਮੰਡੀ ਮੋਗਾ ਵਿਖੇ ਹੋਣ ਵਾਲੇ ਸੰਘਰਸ਼ ਲਈ ਪੰਜਾਬ ਭਰ ਤੋਂ ਜਥੇਬੰਦੀ ਵੱਲੋ ਕਾਰਕੁੰਨ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਬੀ ਕੇ ਮਹਿਮੀ,ਸੋਹਣ ਸਿੰਘ ਮੋਗਾ , ਗੁਰਿੰਦਰ ਸਿੰਘ ਘੁੱਕੇਵਾਲੀ,ਹਰਕ੍ਰਿਸ਼ਨ ਸਿਂਘ ਮੋਹਾਲੀ , ਸਤਵੀਰ ਸਿੰਘ ਰੌਣੀ ਜਗਨੰਦਨ ਸਿੰਘ ਫਾਜਿਲਕਾ, ਤਰਸੇਮ ਲਾਲ ਜਲੰਧਰ, ਸਰਬਜੀਤ ਸਿੰਘ ਖਡੂਰ ਸਾਹਿਬ, ਅੰਮ੍ਰਿਤਪਾਲ ਸਿੰਘ ਸੇਖੋ , ਦਲਜੀਤ ਸਿੰਘ ਲਹੌਰੀਆ, ਮਨਜੀਤ ਸਿੰਘ ਕਠਾਣਾ, ਅਵਤਾਰ ਸਿੰਘ ਮਾਨ ਅਸ਼ੋਕ ਸਰਾਰੀ ਰਿਸ਼ੀ ਕੁਮਾਰ ਜਲੰਧਰ, ਗੁਰਵਿੰਦਰ ਸਿੰਘ ਬੱਬੂ,ਅਸ਼ਵਨੀ ਫੱਜੂਪੁਰ,ਗੁਰਮੁੱਖ ਸਿੰਘ ਬਾਜਵਾ ਮਨਜੀਤ ਸਿੰਘ ਬੌਬੀ ਸੁਖਵਿੰਦਰ ਸਿੰਘ ਧਾਮੀ, ਮਨਜੀਤ ਸਿੰਘ ਬੌਬੀ ਨਵਦੀਪ ਸਿੰਘ , ਤੇ ਹੋਰ ਕਈ ਆਗੂ ਸ਼ਾਮਿਲ ਸਨ l

Scroll to Top