ਸਿੱਖਿਆ ਵਿਭਾਗ ਵੱਲੋਂ ਜਾਰੀ ਪ੍ਰੋਮੋਸ਼ਨ ਸੂਚੀਆਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ :ਬੀ ਐੱਡ ਫ਼ਰੰਟ

ਸਿੱਖਿਆ ਵਿਭਾਗ ਵੱਲੋਂ ਜਾਰੀ ਪ੍ਰੋਮੋਸ਼ਨ ਸੂਚੀਆਂ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ :ਬੀ ਐੱਡ ਫ਼ਰੰਟ

ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਈ ਟੀ ਟੀ ,ਐੱਚ ਟੀ, ਸੀ ਐੱਚ ਟੀ ਤੋਂ ਮਾਸਟਰ ਕਾਡਰ ਪ੍ਰੋਮੋਸ਼ਨ ਸੂਚੀਆਂ ਵਿੱਚ ਤਰੁੱਟੀਆਂ ਦੀ ਭਰਮਾਰ ਹੋਣ ਕਾਰਣ ਅਤੇ ਅਧਿਆਪਕ ਯੋਗਤਾ ਟੈਸਟ ਪਾਸ ਦੀ ਬੇਲੋੜੀ ਯੋਗਤਾ ਥੋਪੇ ਜਾਣ ਕਾਰਣ ਲੰਬੇ ਸਮੇਂ ਤੋਂ ਪ੍ਰੋਮੋਸ਼ਨ ਉਡੀਕ ਰਹੇ ਅਧਿਆਪਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਪ੍ਰਧਾਨ ਪਰਗਟਜੀਤ ਸਿੰਘ ਕਿਸ਼ਨਪੁਰਾ , ਸੂਬਾ ਸਕੱਤਰ ਤੇਜਿੰਦਰ ਸਿੰਘ ਮੋਹਾਲੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਹੈ ਕਿ ਜਾਰੀ ਸੂਚੀਆਂ ਵਿੱਚ ਕੋਈ ਸੀਨੀਆਰਤਾ ਨੰਬਰ, ਕੋਈ ਮੈਰਿਟ ਅੰਕ ਕੋਈ ਮੁੱਢਲੀ ਜੁਆਇਨਿੰਗ ਸਬੰਧੀ ਵੇਰਵਾ ਨਹੀਂ ਦਿੱਤਾ ਗਿਆ ਜਿਸ ਕਾਰਨ ਜਾਰੀ ਸੂਚੀਆਂ ਦੀ ਭਰੋਸੇਯੋਗਤਾ ਉੱਪਰ ਵੀ ਸ਼ੱਕ ਪਾਇਆ ਜਾ ਰਿਹਾ ਹੈ।ਪਰਮਜੀਤ ਸਿੰਘ ਫਿਰੋਜ਼ਪੁਰ, ਰਵਿੰਦਰ ਸਿੰਘ ਜਲੰਧਰ ਅਤੇ ਦਪਿੰਦਰ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਦੀਆਂ ਭਰਤੀਆਂ ਬਿਨਾਂ ਅਧਿਅਪਕ ਯੋਗਤਾ ਟੈਸਟ ਅਨੁਸਾਰ ਹੋਈਆਂ ਹਨ ਅਤੇ 20-25 ਸਾਲ ਤੋਂ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ ਉੱਪਰ ਯੋਗਤਾ ਟੈਸਟ ਦੀ ਸ਼ਰਤ ਰੱਖਣਾ ਬਹੁਤ ਹੀ ਗਲਤ ਹੈ ਜਿਸਦਾ ਡਟਕੇ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਸੁਖਦਰਸ਼ਨ ਸਿੰਘ ਬਠਿੰਡਾ, ਸਰਤਾਜ ਸਿੰਘ ਕਪੂਰਥਲਾ, ਹਰਵਿੰਦਰ ਸਿੰਘ ਬਰਨਾਲਾ, ਰਵਿੰਦਰ ਸਿੰਘ ਲੁਧਿਆਣਾ ਨੇ ਸਿੱਖਿਆ ਮੰਤਰੀ ਪੰਜਾਬ ਅਤੇ ਡੀ ਪੀ ਆਈ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਜਾਰੀ ਸੂਚੀਆਂ ਤੁਰੰਤ ਰੱਦ ਕਰਕੇ ਪਾਰਦਰਸਤਾ ਢੰਗ ਨਾਲ ਸੂਚੀਆਂ ਜਾਰੀ ਕੀਤੀਆਂ ਜਾਣ।ਇਸ ਮੌਕੇ ਚੰਦਰ ਸ਼ੇਖਰ ਜਲੰਧਰ, ਰਾਜ ਕੁਮਾਰ ਟੋਨੀ, ਪਰਮਜੀਤ ਦੁੱਗਲ, ਕੇਵਲ ਸਿੰਘ ਮੁਕਤਸਰ,ਗੁਰਮੀਤ ਸਿੰਘ ਢੋਲੇਵਾਲ, ਕਮਲਜੀਤ ਸਿੰਘ ਜਲੰਧਰ,ਮਨਦੀਪ ਸਿੰਘ ਲੁਧਿਆਣਾ, ਤਲਵਿੰਦਰ ਸਿੰਘ ਅਮ੍ਰਿਤਸਰ ,ਗੁਰਵਿੰਦਰ ਸਿੰਘ ਫਿਰੋਜ਼ਪੁਰ,ਸਤਿੰਦਰ ਸਚਦੇਵਾ ਫਾਜ਼ਿਲਕਾ, ਪਰਮਿੰਦਰ ਸਿੰਘ ਮੋਹਾਲੀ, ਅਧਿਆਪਕ ਆਗੂ ਹਾਜਰ ਸਨ।

Scroll to Top