
ਆਪ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਤੋਂ ਕੰਨੀ ਕਤਰਾ ਰਹੀ ਹੈ – ਲਾਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾਈ ਪ੍ਰੈੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆਂ ਕਿ ਪੇਂਅ ਕਮਿਸ਼ਨ ਦੇ ਬਕਾਏ ਦੇ ਨਾਂ ਤੇ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਹਿਰਾਸਮੈਂਟ ਕਰ ਰਹੀ ਹੈ l ਬਕਾਇਆ ਅਗਲੇ ਸਾਲ ਦਿੱਤਾ ਜਾਵੇਗਾ ਪਰ ਸਰਕਾਰ ਮੁਲਾਜ਼ਮਾਂ ਨੂੰ ਹਰ ਥਾਂ ਤੇ ਖੱਜਲ ਖੁਆਰ ਕਰ ਰਹੀ ਹੈ l ਮੁਲਾਜ਼ਮਾਂ ਦਾ ਸੰਘਰਸ਼ ਪੇਂਅ ਕਮਿਸ਼ਨ ਤਰੁਟੀਆ ਦੂਰ ਕਰਾਉੱਣ/ ਪੁਰਾਣੀ ਪੈਨਸ਼ਨ ਪੂਰੀ ਤਰਾਂ ਲਾਗੂ ਕਰਾਉਣ ,ਪੇਡੂ ,ਬਾਰਡਰ ਭੱਤਾ,ਹੈਂਡੀਕੈਪਡ ਭੱਤੇ ਲਾਗੂ ਕਰਾਉਣ ,ਡੀ ਏ , ਕੇਂਦਰੀ ਪੈਟਰਿਨ ਸਕੇਲ ਦੀ ਜਗ੍ਹਾ ਰੈਗੂਲਰ ਸਕੇਲ ਤੇ ਹੋਰ ਵਿੱਤੀ ਮੰਗਾਂ ਲਈ ਯੂਨੀਅਨ ਵੱਲੋ ਸੰਘਰਸ਼ ਜਾਰੀ ਰਹੇਗਾ। ਲਾਹੌਰੀਆ ਨੇ ਦੱਸਿਆ ਕਿ ਮਾਸਟਰ ਕਾਡਰ ਪਰਮੋਸ਼ਨਾ / ਐੱਚਟੀ / ਸੀਐੱਚਟੀ ਹਰੇਕ ਤਰ੍ਹਾਂ ਦੀਆਂ ਪਰਮੋਸ਼ਨਾਂ ਕਰਾਉਣ ਤੇ ਹੋਰ ਵਿਭਾਗੀ ਮੰਗਾਂ ਲਈ ਸਿੱਖਿਆ ਮੰਤਰੀ ਪੰਜਾਬ ਤੇ ਡੀ,ਪੀ.ਆਈ (ਐਲੀ) ਨਾਲ ਜਲਦ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ । ਲਾਹੌਰ ਗਿਆ ਨੇ ਦੱਸਿਆ ਕਿ ਆਪ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਤੋਂ ਕੰਨੀ ਕਤਰਾ ਰਹੀ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ,ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ,ਪਵਨ ਕੁਮਾਰ ਜਲੰਧਰ ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ ਤੇ ਹੋਰ ਆਗੂ ਹਾਜਰ ਸਨ ।