
ਵੀਰ ਬਾਲ ਦਿਵਸ ਨੂੰ ਸਮੱਰਪਿਤ ਜ਼ਿਲ੍ਹਾ ਪੱਧਰੀ ਫੈਂਸੀ ਡਰੈੱਸ ਮੁਕਾਬਲੇ ਕਰਵਾਏ
ਚਾਈਲਡ ਵੈੱਲਫੇਅਰ ਐਸੋਸੀਏਸ਼ਨ, ਪੰਜਾਬ ਦੁਆਰਾ ਆਯੋਜਿਤ ਅਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਵੀਰ ਬਾਲਕ ਦਿਵਸ ਮੁਕਾਬਲੇ (ਫੈਂਸੀ ਡਰੈੱਸ ਅਤੇ ਡੈਕਲਾਮੇਸ਼ਨ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਖੂਈ ਖੇੜਾ ਵਿੱਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਫੈਂਸੀ ਡਰੈੱਸ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨਵਜੀਤ ਕੌਰ ਬਲਾਕ ਫਾਜ਼ਿਲਕਾ 1, ਦੂਜਾ ਸਥਾਨ ਯੁਵਿਕਾ ਬਲਾਕ ਫਾਜ਼ਿਲਕਾ-2 ਅਤੇ ਤੀਜਾ ਸਥਾਨ ਆਰਵੀ ਬਲਾਕ ਗੁਰੂਹਰਸਹਾਏ-3 ਨੇ ਪ੍ਰਾਪਤ ਕੀਤਾ।
ਡੈਕਲਾਮੇਸ਼ਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰੀਤ ਬਲਾਕ ਗੁਰੂਹਰਸਹਾਏ-3, ਦੂਜਾ ਸਥਾਨ ਮੈਰੀ ਬਲਾਕ ਜਲਾਲਾਬਾਦ-1 ਅਤੇ ਤੀਜਾ ਸਥਾਨ ਮਨਪ੍ਰੀਤ ਕੌਰ ਬਲਾਕ ਖੂਈਆਂ ਸਰਵਰ ਨੇ ਹਾਸਲ ਕੀਤਾ।
ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 1 ਦੇ ਬਪੀਈਓ ਸ਼੍ਰੀ ਸੁਨੀਲ ਕੁਮਾਰ ਜੀ ਅਤੇ ਬਲਾਕ ਫਾਜ਼ਿਲਕਾ-2 ਦੇ ਬਪੀਈਓ ਸ਼੍ਰੀ ਪਰਮੋਦ ਕੁਮਾਰ ਜੀ ਨੇ
ਮਾਰਗਦਰਸ਼ਨ ਦਿੱਤਾ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੁੱਖੀ ਸ਼੍ਰੀ ਸਚਿਨ ਕੁਮਾਰ ਜੀ ਤੇ ਉਨ੍ਹਾਂ ਦੇ ਸਕੂਲ ਦੇ ਸਮੂੰਹ ਸਟਾਫ਼ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ। ਭਾਗ ਲੈਣ ਵਾਲੇ ਹਰੇਕ ਵਿਦੀਆਰਥੀ ਨੂੰ ਮੈਡਲ ਨਾਲ ਸਨਮਾਨਤ ਕੀਤਾ।
ਮੁਕਾਬਲਿਆਂ ਦੀ ਜੱਜਮੇਂਟ ਸ਼੍ਰੀਮਤੀ ਸੁਨੀਤਾ ਸ਼ਰਮਾ ਜੀ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆਂਵਾਲੀ, ਸ਼੍ਰੀਮਤੀ ਸ਼ੈਲ ਸ਼ਰਮਾ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਅਮੀਰਾ ਅਤੇ ਸ਼੍ਰੀਮਤੀ ਮੀਨਾ ਕੰਬੋਜ਼ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ ਜੀ ਨੇ ਕੀਤੀ।
ਸਕੂਲ ਮੁੱਖੀ ਸ਼੍ਰੀ ਸਚਿਨ ਕੁਮਾਰ ਜੀ ਨੇ ਵੱਖ ਵੱਖ ਬਲਾਕਾਂ ਤੋਂ ਆਏ ਹੋਏ ਅਧਿਆਪਕਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਹਿ- ਵਿੱਦਿਅਕ ਮੁਕਾਬਲਿਆਂ ਨਾਲ ਬੱਚਿਆਂ ਨੂੰ ਕਈ ਗੁਣਾਂ ਨੂੰ ਜੀਵਨ ਵਿੱਚ ਅਪਨਾਉਣ ਅਤੇ ਸਿੱਖਣ ਦਾ ਮੌਕਾ ਮਿਲਦਾ ਹੈ।
ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਸ਼੍ਰੀ ਸੁਨੀਲ ਕੁਮਾਰ ਜੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ ਦੇ ਸਮੁੱਚੇ ਸਟਾਫ ਅਤੇ ਵਿਸ਼ੇਸ਼ ਤੌਰ ਤੇ ਸਕੂਲ ਮੁੱਖੀ ਸਚਿਨ ਕੁਮਾਰ ਜੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ 12 ਦਸੰਬਰ ਨੂੰ ਲੁਧਿਆਣਾ ਵਿੱਖੇ ਰਾਜ ਪੱਧਰ ਤੇ ਭਾਗ ਲੈਣਗੇ।