
ਡੀਈਓ ਸੈਕੰਡਰੀ ਵੱਲੋਂ ਝੰਡੀ ਦੇ ਕੇ ਰਵਾਨਾ ਕੀਤੀ ਗਈ ਟੀਮਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਅਹਿਮਦਾਬਾਦ ਅਤੇ ਜੈਪੁਰ ਵਿਖੇ ਲਵੇਗੀ ਭਾਗ
ਮੋਹਾਲੀ 8 ਦਸੰਬਰ- ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਮੋਹਾਲੀ ਮੁੱਖ ਦਫ਼ਤਰ ਤੋਂ ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ ਵੱਲੋਂ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਅਹਿਮਦਾਬਾਦ ਅਤੇ ਜੈਪੁਰ ਜਾਣ ਵਾਲੀ ਟੀਮ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੀ ਦੱਸਵੀਂ ਜਮਾਤ ਦੇ ਟੌਪਰ ਵਿਦਿਆਰਥੀ ਜੋ ਕਿ ਹੁਣ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਹਨ ਦੀ ਜ਼ਿਲ੍ਹਾ ਪੱਧਰੀ ਟੀਮ ਨੂੰ ਹਵਾਈ ਰੂਟ ਰਾਹੀਂ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਬਿਲਕੁਲ ਮੁਫ਼ਤ ਸਾਰੇ ਪ੍ਰਬੰਧ ਸਮੇਤ ਭੇਜਿਆ ਗਿਆ ਹੈ। ਇਸੇ ਤਰ੍ਹਾਂ ਬਲਾਕਾਂ ਵਿੱਚ ਪਹਿਲੀ ਪੁਜੀਸ਼ਨ ਪ੍ਰਾਪਤ ਵਿਦਿਆਰਥੀ ਦੀ ਟੀਮ ਨੂੰ ਜੈਪੁਰ ਲਈ ਬੱਸ ਰੂਟ ਰਾਹੀਂ ਭੇਜਿਆ ਗਿਆ ਹੈ। ਜ਼ਿਲ੍ਹਾ ਨੋਡਲ ਅਫ਼ਸਰ ਹਿਮਾਂਸ਼ੂ ਢੰਡ ਪ੍ਰਿੰਸੀਪਲ ਸਸਸਸ (ਕ) ਸੋਹਾਣਾ ਦੀ ਟੀਮ ਦੇ ਯਤਨਾਂ ਸਦਕਾ ਇਹਨਾਂ ਟੀਮਾਂ ਦੇ ਵਿਦਿਆਰਥੀਆਂ ਵੱਲੋਂ ਛੇ ਰੋਜ਼ਾ (8 ਦਸੰਬਰ ਤੋਂ 14 ਦਸੰਬਰ) ਪ੍ਰੋਗਰਾਮ ਲਈ ਉੱਥੇ ਜਾ ਕੇ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨਾਲ਼ ਭਾਗ ਲਵੇਗੀ। ਡੀਈਓ ਸੈਕੰਡਰੀ ਵੱਲੋਂ ਇਸ ਟੀਮ ਵਿੱਚ ਸ਼ਾਮਲ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ ਅਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਗਈ ਹੈ ਕਿ ਅਜਿਹੇ ਪ੍ਰੋਗਰਾਮ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਹੀ ਹਨ ਇਸ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਵੇ। ਇਹਨਾਂ ਦੋਵਾਂ ਟੀਮਾਂ ਦੇ ਨਾਲ ਅਧਿਆਪਕਾਂ ਵਿੱਚੋਂ ਅਵਤਾਰ ਸਿੰਘ ਗਣਿਤ ਲੈਕਚਰਾਰ, ਗੁਰਦੀਪ ਕੌਰ ਫਿਜਿਕਸ ਲੈਕਚਰਾਰ,ਰਾਜੀਵ ਕੁਮਾਰ ਫਿਜਿਕਸ ਲੈਕਚਰਾਰ,ਦਲਜੀਤ ਸਿੰਘ ਗਣਿਤ ਲੈਕਚਰਾਰ, ਨਰੇਸ਼ ਗੁਪਤਾ ਕੈਮਸਿਟਰੀ ਲੈਕਚਰਾਰ (ਸਾਰੇ ਗਾਈਡ ਅਧਿਆਪਕ) ਨਾਲ਼ ਭੇਜੇ ਗਏ ਹਨ। ਇਸ ਮੌਕੇ ਪ੍ਰਿੰਸੀਪਲ ਸੰਧਿਆ ਸ਼ਰਮਾਂ (ਸਟੇਟ ਐਵਾਰਡੀ), ਪ੍ਰਿੰਸੀਪਲ ਜਯੋਤੀ ਸੋਨੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।