ਜਿਲ੍ਹਾ ਚੋਣ ਕਮਿਸ਼ਨ ਫਾਜ਼ਿਲਕਾ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਡੀ ਸੀ ਦਫਤਰ ਵਿਖ਼ੇ ਬੀ ਐੱਲ ਓ ਯੂਨੀਅਨ ਵੱਲੋਂ ਭਲਕੇ ਰੋਸ ਧਰਨਾ**ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਦੂਰ-ਦੁਰਾਡੇ ਲਗਾਉਣਾ ਨਿੰਦਣਯੋਗ-।

*ਜਿਲ੍ਹਾ ਚੋਣ ਕਮਿਸ਼ਨ ਫਾਜ਼ਿਲਕਾ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਡੀ ਸੀ ਦਫਤਰ ਵਿਖ਼ੇ ਬੀ ਐੱਲ ਓ ਯੂਨੀਅਨ ਵੱਲੋਂ ਭਲਕੇ ਰੋਸ ਧਰਨਾ**ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਦੂਰ-ਦੁਰਾਡੇ ਲਗਾਉਣਾ ਨਿੰਦਣਯੋਗ-ਬੀ ਐੱਲ ਓ ਯੂਨੀਅਨ*07 ਦਸੰਬਰ 2025(ਫਾਜ਼ਿਲਕਾ)ਜਿਲ੍ਹਾ ਫਾਜ਼ਿਲਕਾ ਦੇ ਚੋਣ ਕਮਿਸ਼ਨ ਦੁਆਰਾ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਸਮੂਹ ਬੀ ਐੱਲ ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਕੱਟਣ ਦੇ ਭਰੋਸੇ ਦੇ ਬਾਵਜੂਦ ਵੱਡੇ ਪੱਧਰ ਤੇ ਡਿਊਟੀਆਂ ਲਗਾ ਦਿੱਤੀਆਂ ਹਨ।ਇਸ ਤੋਂ ਇਲਾਵਾ ਕਪਲ ਕੇਸ,ਅੰਗਹੀਣ ਕਰਮਚਾਰੀਆਂ ਨੂੰ ਛੋਟ ਨਾ ਦੇਣ ਅਤੇ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਆਪਣੇ ਪਿੱਤਰੀ ਬਲਾਕਾਂ ਤੋਂ ਦੂਰ ਲਗਾਉਣ ਦੇ ਵਿਰੋਧ ਵਿੱਚ ਬੀ ਐੱਲ ਓ ਯੂਨੀਅਨ ਵੱਲੋਂ ਕੱਲ ਰੋਸ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਸੰਬੋਧਨ ਕਰਦਿਆਂ ਬੀ ਐੱਲ ਓ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭਾਰਤ ਭੂਸ਼ਣ ਨੇ ਕਿਹਾ ਕਿ ਇਸ ਸੰਬੰਧੀ ਏ ਡੀ ਸੀ (ਵਿਕਾਸ)ਸੁਭਾਸ਼ ਚੰਦਰ ਵੱਲੋਂ ਜਥੇਬੰਦੀ ਨਾਲ ਕੀਤੀ ਮੀਟਿੰਗ ਵਿੱਚ ਸਮੂਹ ਬੀ ਐੱਲ ਓਜ਼ ਦੀਆਂ ਚੋਣ ਡਿਊਟੀਆਂ ਕੱਟਣ ਅਤੇ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਉਹਨਾਂ ਦੇ ਪਿੱਤਰੀ ਬਲਾਕਾਂ ਵਿੱਚ ਲਗਾਉਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਨਵੀਆਂ ਜਾਰੀ ਹੋਈਆਂ ਚੋਣ ਡਿਊਟੀਆਂ ਵਿੱਚ ਇਹ ਭਰੋਸਾ ਝੂਠਾ ਸਾਬਿਤ ਹੋਇਆ।ਉਹਨਾਂ ਦੱਸਿਆ ਕਿ ਬੀ ਐੱਲ ਓ ਵੱਲੋਂ ਸਾਰਾ ਸਾਲ ਆਪਣੇ ਬੂਥ ‘ਤੇ ਵੋਟਾਂ ਬਣਾਉਣ,ਵੋਟਾਂ ਕੱਟਣ ਅਤੇ ਵੋਟਾਂ ਸੋਧਣ ਦਾ ਕੰਮ ਲਗਾਤਾਰਤਾ ਵਿੱਚ ਕੀਤਾ ਜਾਂਦਾ ਹੈ।ਇਸੇ ਤਹਿਤ ਹੀ ਬੀ ਐੱਲ ਓਜ਼ ਵੱਲੋਂ ਰੋਜ਼ਾਨਾ ਬੀ ਐੱਲ ਐਪ ਵਿੱਚ ਫਾਰਮ ਪੈਂਡੇਸੀ ਅਤੇ BOOK A CALL ਪੈਂਡੇਸੀ ਕਲੀਅਰ ਕਰਨ ਦੇ ਪ੍ਰਸ਼ਾਸ਼ਨ ਵੱਲੋਂ ਸਖ਼ਤ ਆਦੇਸ਼ ਹਨ।ਉਹਨਾਂ ਦੱਸਿਆ ਕਿ ਪਿੱਛਲੇ ਕੁੱਝ ਮਹੀਨਿਆਂ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ SIR (ਸਪੈਸ਼ਲ ਇੰਟਨਸਿਵ ਰਵੀਜ਼ਨ)ਦਾ ਕੰਮ ਵੀ ਕਈ ਮੁਸ਼ਕਿਲਾਂ ਹੋਣ ਦੇ ਬਾਵਜੂਦ ਬੀ ਐੱਲ ਓਜ਼ ਵੱਲੋਂ ਬੜੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ।ਇਸਦੇ ਬਾਵਜੂਦ ਇਹਨਾਂ ਚੋਣਾਂ ਵਿੱਚ ਵੀ ਬੀ ਐੱਲ ਓਜ਼ ਦੀ ਚੋਣ ਡਿਊਟੀ ਲਗਾਉਣਾ ਸਰਾਸਰ ਧੱਕਾ ਹੈ।ਜਥੇਬੰਦੀ ਦੇ ਵੱਖ-ਵੱਖ ਆਗੂਆਂ ਨੇ ਪ੍ਰਸ਼ਾਸ਼ਨ ਵੱਲੋਂ ਬੀ ਐੱਲ ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਲਗਾਉਣ ਦੀ ਨਿੰਦਾ ਕਰਦਿਆਂ ਬੀ ਐੱਲ ਓਜ਼ ਨੂੰ ਇਹਨਾਂ ਚੋਣ ਡਿਊਟੀਆਂ ਤੋਂ ਫਾਰਗ ਕਰਨ ਦੀ ਮੰਗ ਕੀਤੀ ਕਿਉਂਕਿ ਬੀ ਐੱਲ ਓ ਸਾਰਾ ਸਾਲ ਹੀ ਚੋਣਾਂ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ।ਉਹਨਾਂ ਸੰਬੋਧਨ ਕਰਦਿਆਂ ਇਹਨਾਂ ਚੋਣਾਂ ਵਿੱਚ ਕਰੋਨਿਕ ਡੀਸੀਜ਼,ਫੀਡਿੰਗ ਮਦਰਜ਼,ਕਪਲ ਕੇਸ ਅਤੇ ਅੰਗਹੀਣ ਕਰਮਚਾਰੀਆਂ ਨੂੰ ਵੀ ਚੋਣ ਡਿਊਟੀ ਤੋਂ ਰਾਹਤ ਦੇਣ ਦੀ ਮੰਗ ਕੀਤੀ।ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲੱਗਣ ਤਹਿਤ ਰਿਹਸਲਾਂ ਕਾਰਨ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ‘ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਇਸ ਤਰ੍ਹਾਂ ਸਿੱਖਿਆ ਕ੍ਰਾਂਤੀ ਦਾ ਢੀਂਡੋਰਾ ਪਿੱਟਣ ਵਾਲੀ ਪੰਜਾਬ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆਇਆ ਹੈ।ਇੱਥੇ ਜਥੇਬੰਦੀ ਦੇ ਆਗੂਆਂ ਵੱਲੋਂ ਸਪਸ਼ੱਟ ਕੀਤਾ ਗਿਆ ਕਿ ਜ਼ੇਕਰ ਪ੍ਰਸ਼ਾਸ਼ਨ ਵੱਲੋਂ ਜਿਲ੍ਹਾ ਫਾਜ਼ਿਲਕਾ ਦੇ ਸਮੂਹ ਬੀ ਐੱਲ ਓਜ਼ ਨੂੰ ਚੋਣ ਡਿਊਟੀਆਂ ਤੋਂ ਫਾਰਗ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਖਿਲਾਫ਼ ਬੀ ਐੱਲ ਓ ਯੂਨੀਅਨ ਫਾਜ਼ਿਲਕਾ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।

Scroll to Top