ਬੀ ਐੱਲ ਓ ਯੂਨੀਅਨ ਜਿਲ੍ਹਾ ਫਾਜ਼ਿਲਕਾ ਨੇ ਬਲਾਕ ਸੰਪਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਬੀ ਐੱਲ ਓਜ਼ ਦੀ ਚੋਣ ਡਿਊਟੀ ਲਗਾਉਣ ਦੇ ਵਿਰੋਧ ਵਿੱਚ ਲਗਾਇਆ ਰੋਸ ਧਰਨਾ

https://whatsapp.com/channel/0029VaCjp0l59PwSkOIAVX3X

*ਬੀ ਐੱਲ ਓ ਯੂਨੀਅਨ ਜਿਲ੍ਹਾ ਫਾਜ਼ਿਲਕਾ ਨੇ ਬਲਾਕ ਸੰਪਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਬੀ ਐੱਲ ਓਜ਼ ਦੀ ਚੋਣ ਡਿਊਟੀ ਲਗਾਉਣ ਦੇ ਵਿਰੋਧ ਵਿੱਚ ਲਗਾਇਆ ਰੋਸ ਧਰਨਾ**ਬੀ ਐੱਲ ਓਜ਼ ਦੀਆਂ ਚੋਣ ਡਿਊਟੀਆਂ ਨਾ ਕੱਟਣ ਦੀ ਸੂਰਤ ਵਿੱਚ ਕੀਤਾ ਜਾਵੇਗਾ ਤਿੱਖਾ ਸੰਘਰਸ਼- ਬੀ ਐੱਲ ਓ ਯੂਨੀਅਨ*05 ਦਸੰਬਰ 2025(ਫਾਜ਼ਿਲਕਾ)ਅੱਜ ਬੀ ਐੱਲ ਓ ਯੂਨੀਅਨ ਜਿਲ੍ਹਾ ਫਾਜ਼ਿਲਕਾ ਵੱਲੋਂ ਪ੍ਰਸ਼ਾਸ਼ਨ ਦੁਆਰਾ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਵਿੱਚ ਬੀ ਐੱਲ ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਲਗਾਉਣ ਦੇ ਵਿਰੋਧ ਵਜੋਂ ਡੀ ਸੀ ਦਫਤਰ ਫਾਜ਼ਿਲਕਾ ਵਿਖ਼ੇ ਬੀ ਐੱਲ ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਕੱਟਣ ਸੰਬੰਧੀ ਰੋਸ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇ ਬਾਜ਼ੀ ਕੀਤੀ ਗਈ।ਇਸ ਰੋਸ ਧਰਨੇ ਵਿੱਚ ਚਾਰੇ ਤਹਿਸੀਲ੍ਹਾਂ(ਫਾਜ਼ਿਲਕਾ,ਜਲਾਲਾਬਾਦ, ਬੱਲੂਆਣਾ,ਅਬੋਹਰ) ਦੇ ਬੀ ਐੱਲ ਓਜ਼ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਬੀ ਐੱਲ ਓ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭਾਰਤ ਭੂਸ਼ਣ ਨੇ ਕਿਹਾ ਕਿ ਬੀ ਐੱਲ ਓ ਵੱਲੋਂ ਸਾਰਾ ਸਾਲ ਆਪਣੇ ਬੂਥ ‘ਤੇ ਵੋਟਾਂ ਬਣਾਉਣ,ਵੋਟਾਂ ਕੱਟਣ ਅਤੇ ਵੋਟਾਂ ਸੋਧਣ ਦਾ ਕੰਮ ਲਗਾਤਾਰਤਾ ਵਿੱਚ ਕੀਤਾ ਜਾਂਦਾ ਹੈ।ਇਸੇ ਤਹਿਤ ਹੀ ਬੀ ਐੱਲ ਓਜ਼ ਵੱਲੋਂ ਰੋਜ਼ਾਨਾ ਬੀ ਐੱਲ ਐਪ ਵਿੱਚ ਪੈਂਡੇਸੀ ਅਤੇ BOOK A CALL ਕਲੀਅਰ ਕਰਨ ਦੇ ਪ੍ਰਸ਼ਾਸ਼ਨ ਵੱਲੋਂ ਸਖ਼ਤ ਆਦੇਸ਼ ਹਨ।ਉਹਨਾਂ ਦੱਸਿਆ ਕਿ ਪਿੱਛਲੇ ਕੁੱਝ ਮਹੀਨਿਆਂ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ SIR (ਸਪੈਸ਼ਲ ਇੰਟਨਸਿਵ ਰਵੀਜ਼ਨ)ਦਾ ਕੰਮ ਵੀ ਕਈ ਮੁਸ਼ਕਿਲਾਂ ਹੋਣ ਦੇ ਬਾਵਜੂਦ ਬੀ ਐੱਲ ਓਜ਼ ਵੱਲੋਂ ਬੜੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਇਸਦੇ ਬਾਵਜੂਦ ਇਹਨਾਂ ਚੋਣਾਂ ਵਿੱਚ ਵੀ ਬੀ ਐੱਲ ਓਜ਼ ਦੀ ਚੋਣ ਡਿਊਟੀ ਲਗਾਉਣਾ ਸਰਾਸਰ ਧੱਕਾ ਹੈ।ਜਥੇਬੰਦੀ ਦੇ ਵੱਖ-ਵੱਖ ਆਗੂਆਂ ਨੇ ਪ੍ਰਸ਼ਾਸ਼ਨ ਵੱਲੋਂ ਬੀ ਐੱਲ ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਲਗਾਉਣ ਦੀ ਨਿੰਦਾ ਕੀਤੀ। ਉਹਨਾਂ ਬੀ ਐੱਲ ਓਜ਼ ਨੂੰ ਇਹਨਾਂ ਚੋਣ ਡਿਊਟੀਆਂ ਤੋਂ ਫਾਰਗ ਕਰਨ ਦੀ ਮੰਗ ਕੀਤੀ ਕਿਉਂਕਿ ਬੀ ਐੱਲ ਓ ਸਾਰਾ ਸਾਲ ਹੀ ਚੋਣਾਂ ਦੇ ਕੰਮਾਵਿੱਚ ਰੁੱਝਿਆ ਰਹਿੰਦਾ ਹੈ।ਉਹਨਾਂ ਸੰਬੋਧਨ ਕਰਦਿਆਂ ਇਹ ਵੀ ਮੰਗ ਕੀਤੀ ਕਿ ਇਹਨਾਂ ਚੋਣਾਂ ਵਿੱਚ ਕਰੋਨਿਕ ਡੀਸੀਜ਼, ਫੀਡਿੰਗ ਮਦਰਜ਼,ਅਤੇ ਕਪਲ ਕੇਸਾਂ ਵਿੱਚ ਵੀ ਚੋਣ ਡਿਊਟੀ ਤੋਂ ਰਾਹਤ ਦਿੱਤੀ ਜਾਵੇ।ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ (ਡਿਵੈਲਪਮੈਂਟ)ਨਾਲ ਬੀ ਐੱਲ ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਕੱਟਣ ਸੰਬੰਧੀ ਗੱਲਬਾਤ ਕੀਤੀ ਗਈ।ਜਥੇਬੰਦੀ ਦੇ ਆਗੂਆਂ ਵੱਲੋਂ ਏ ਡੀ ਸੀ ਵਿਕਾਸ ਨੂੰ ਸਪਸ਼ੱਟ ਸ਼ਬਦਾਂ ਵਿੱਚ ਕਿਹਾ ਗਿਆ ਕਿ ਕੋਈ ਵੀ ਬੀ ਐੱਲ ਓ ਇਲੈਕਸ਼ਨ ਡਿਊਟੀ ਕਰਨ ਲਈ ਨਹੀਂ ਜਾਵੇਗਾ।ਗੱਲਬਾਤ ਦੌਰਾਨ ਏ ਡੀ ਸੀ ਵਿਕਾਸ ਵੱਲੋਂ ਬੀ ਐੱਲ ਓਜ਼ ਦੀਆਂ ਡਿਊਟੀਆਂ ਕੱਟਣ ਸੰਬੰਧੀ ਹਾਂ ਪੱਖੀ ਹੁੰਗਾਰਾ ਭਰਿਆ ਗਿਆ।ਇੱਥੇ ਜਥੇਬੰਦੀ ਦੇ ਆਗੂਆਂ ਵੱਲੋਂ ਇਹ ਵੀ ਸਪਸ਼ੱਟ ਕੀਤਾ ਗਿਆ ਕਿ ਜ਼ੇਕਰ ਸਮੂਹ ਜਿਲ੍ਹਾ ਫਾਜ਼ਿਲਕਾ ਦੇ ਬੀ ਐੱਲ ਓਜ਼ ਨੂੰ ਇਹਨਾਂ ਇਲੈਕਸ਼ਨ ਡਿਊਟੀਆਂ ਤੋਂ ਫਾਰਗ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਖਿਲਾਫ਼ ਬੀ ਐੱਲ ਓ ਯੂਨੀਅਨ ਜਿਲ੍ਹਾ ਫਾਜ਼ਿਲਕਾ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।ਇਸ ਮੌਕੇ ਮਹਿੰਦਰ ਕੌੜਿਆਂ ਵਾਲੀ, ਸੁਰਿੰਦਰ ਕੰਬੋਜ,ਹਰੀਸ਼ ਕੁਮਾਰ, ਅਮਨਦੀਪ, ਅਮਨ ਬਰਾੜ,ਸਤੀਸ਼ ਥਿੰਦ, ਸ਼ਗਨ ਸਿੰਘ, ਰਾਕੇਸ਼ ਹਸਤਾਂ ਕਲਾ, ਅਸ਼ਵਨੀ ਕਟਾਰੀਆ,ਅਸ਼ਵਨੀ ਖੂੰਗਰ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿੱਚ ਬੀ ਐੱਲ ਓ ਮੌਜੂਦ ਸਨ।

Scroll to Top