
ਸੂਬਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਤਮੰਨਾ ਅਤੇ ਹਿਮਾਂਸ਼ੂ ਪਟੀਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਚਾਈਲਡ ਵੈੱਲਫੇਅਰ ਕੌਂਸਲ,ਪੰਜਾਬ ਵੱਲੋਂ ਆਯੋਜਿਤ ਮਾਲੇਰਕੋਟਲਾ ਵਿੱਚ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਵਿੱਚ ਯੇਲੋ ਗਰੁੱਪ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਜਵਾਹਰ ਸਿੰਘ ਬ੍ਰਾਂਚ ਬਲਾਕ ਜਲਾਲਾਬਾਦ 1 ਦੀ ਤਮੰਨਾ ਨੇ ਅਤੇ ਗਰੀਨ ਗਰੁੱਪ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੁਤਾਂਰਾਵਾਲੀ ਬਲਾਕ ਅਬੋਹਰ 1 ਦੇ ਹਿਮਾਂਸ਼ੂ ਪਟੀਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਸਤੀਸ਼ ਕੁਮਾਰ ਜੀ ਨੇ ਦੱਸਿਆ ਕਿ ਦੋਨੋਂ ਵਿਦਿਆਥੀਆਂ ਨੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਂ ਰੌਸ਼ਨ ਕੀਤਾ ਹੈ, ਇਨ੍ਹਾਂ ਵਿਦਿਆਰਥੀਆਂ ਨੂੰ, ਇਹਨਾਂ ਦੇ ਮਾਤਾ ਪਿਤਾ ਅਤੇ ਗਾਈਡ ਅਧਿਆਪਕਾਂ ਨੂੰ ਮੁਬਾਰਕਾਂ। ਇਨ੍ਹਾਂ ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਸ਼੍ਰੀ ਸੁਨੀਲ ਕੁਮਾਰ ਜੀ ਨੇ ਦੱਸਿਆ ਕਿ ਹਰ ਸਾਲ ਫਾਜ਼ਿਲਕਾ ਤੋਂ ਇਨ੍ਹਾਂ ਮੁਕਾਬਲਿਆਂ ਲਈ ਬੱਚੇ ਕੜੀ ਮਿਹਨਤ ਕਰਕੇ ਰਾਜ ਪੱਧਰ ਤੱਕ ਭਾਗ ਲੈਂਦੇ ਨੇ, ਅੱਜ ਆਏ ਨਤੀਜ਼ੇ ਸਾਡੇ ਜ਼ਿਲ੍ਹੇ ਦੇ ਮਿਹਨਤੀ ਅਧਿਆਪਕਾਂ ਅਤੇ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜ਼ਾ ਹੈ। ਨਾਲ ਹੀ ਸੁਨੀਲ ਕੁਮਾਰ ਜੀ ਨੇ ਚਾਈਲਡ ਵੈੱਲਫੇਅਰ ਕੌਂਸਲ, ਪੰਜਾਬ ਦਾ ਅਤਿ ਧੰਨਵਾਦ ਕੀਤਾ ਜਿਨ੍ਹਾਂ ਨੇ ਸਕੂਲਾਂ ਵਿੱਚ ਪੜ੍ਹਦੇ ਹਰੇਕ ਬੱਚੇ ਲਈ ਇਸ ਤਰ੍ਹਾਂ ਦੇ ਮੁਕਾਬਲੇ ਆਯੋਜਿਤ ਕੀਤੇ। ਬੀਪੀਈਓ ਜਸਪਾਲ ਸਿੰਘ ਅਤੇ ਬੀਪੀਈਓ ਅਜੇ ਛਾਬੜਾ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਵਿਦਿਆਰਥੀ ਉਹਨਾਂ ਦੇ ਗਾਈਡ ਅਧਿਆਪਕ,ਸਕੂਲ ਮੁਖੀ ਅਤੇ ਵਿਦਿਆਰਥੀਆਂ ਦੇ ਮਾਪੇ ਵਧਾਈ ਦੇ ਹੱਕਦਾਰ ਹਨ।