
# ਗਰੈਂਡ ਫਾਈਨਾਲੇ ਡਾਇਮੰਡ ਜੁਬਲੀ ਜੰਬੂਰੀ ਅਤੇ 19ਵੀਂ ਰਾਸਟਰੀ ਜੰਬੂਰੀ ਲੱਖਨਊ ਉੱਤਰ ਪ੍ਰੇਦਸ ਵਿਖੇ ਪੰਜਾਬ ਦੇ 480 ਸਕਾਊਟਸ, ਗਾਈਡਜ਼ ਅਤੇ ਲੀਡਰਾਂ ਨੇ ਲਿਆ ਹਿੱਸਾ

ਭਾਰਤ ਸਕਾਊਟਸ ਐਂਡ ਗਾਈਡਜ ਨੈਸ਼ਨਲ ਹੈਡਕੁਆਟਰ ਨਵੀਂ ਦਿੱਲੀ ਵਲੋਂ ਰਾਸਟਰੀ ਪੱਧਰ ਤੇ ਗਰੈਂਡ ਫਾਈਨਾਲੇ ਡਾਇਮੰਡ ਜੁਬਲੀ ਜੰਬੂਰੀ ਅਤੇ 19ਵੀਂ ਰਾਸਟਰੀ ਜੰਬੂਰੀ ਲੱਖਨਊ ਉੱਤਰ ਪ੍ਰੇਦਸ ਵਿਖੇ 23 ਨਵੰਬਰ ਤੋਂ 29 ਨਵੰਬਰ ਤੱਕ ਕਰਵਾਈ ਗਈ ।ਭਾਰਤ ਸਕਾਊਟਸ ਅਤੇ ਗਾਈਡਜ਼ ਦੀ 19 ਵੀਂ ਲਖਨਊ ਉਤਰ ਪ੍ਰਦੇਸ਼ ਜੰਬੂਰੀ ਵਿੱਚ ਭਾਰਤ ਸਮੇਤ ਸੱਤ ਦੇਸ਼ਾਂ ਦੇ ਤੇਤੀ ਹਜਾਰ ਸਕਾਊਟਸ, ਗਾਈਡਜ਼ ਅਤੇ ਲੀਡਰਾਂ ਨੇ ਹਿੱਸਾ ਲਿਆ। ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਪੰਜਾਬ ਚੰਡੀਗੜ ਉਂਕਾਰ ਸਿੰਘ ਨੇ ਦੱਸਿਆ ਕਿ ਹਰ ਚਾਰ ਸਾਲਾਂ ਦੇ ਵਕਫੇ ਬਾਅਦ ਭਾਰਤ ਸਕਾਊਟਸ ਅਤੇ ਗਾਈਡਜ਼ ਸੰਸਥਾ ਵਲੋਂ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਨਾਊਣ ਵਾਲੀਆਂ ਗਤੀਵਿਧੀਆਂ ਨੂੰ ਲੈ ਕੇ ਨੈਸ਼ਨਲ ਪੱਧਰ ਉਪਰ ਜੰਬੂਰੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੀ ਪ੍ਰਤਿਭਾ ਦਾ ਨਿਖਾਰ ਕਰਨ ਦੇ ਮਕਸਦ ਨਾਲ ਜੰਬੂਰੀ ਵਿੱਚ ਸਕਿਲ ਓ ਰਾਮਾਂ,ਫਿਜੀਕਲ ਡਿਸਪਲੇਅ,ਐਡਵੈਂਚਰ ਬੇਸ, ਇਨਟੇਲੇਕਚੁਅਲ ਹੱਬ, ਮਾਰਚ ਪਾਸ਼ਟ,ਬੈਂਡ, ਪੀਜ਼ੈਂਟ ਸ਼ੋਅ,ਫੂਡ ਪਲਾਜਾ, ਪਾਇਨਰਿੰਗ ,ਸਟੇਟ ਪ੍ਰਦਰਸ਼ਨੀ,ਫੋਕ ਡਾਂਸ, ਕੈਂਪ ਕਰਾਫਟ,ਗਲੋਬਲ ਵਿਲੇਜ਼ ਆਦਿ ਵਰਗੀਆਂ ਅਨੇਕਾ ਗਤੀਵਿਧੀਆਂ ਕਰਵਾਈਆਂ ਗਈਆਂ।ਏਥੇ ਲੱਗੀ ਭਾਰਤੀ ਸੇਨਾ ਦੀ ਪ੍ਰਦਰਸ਼ਨੀ ਵੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਪੰਜਾਬ ਰਾਜ ਵਿੱਚੋਂ ਵੱਖ ਵੱਖ ਜਿਲਿਆਂ ਦੇ ਯੁਨਿਟਾਂ ਵਿੱਚੋਂ 480 ਸਕਾਊਟਸ ,ਗਾਈਡਜ਼ ਅਤੇ ਲੀਡਰਾਂ ਨੇ ਰੌਸ਼ਨ ਲਾਲ ਸੂਦ ਸਟੇਟ ਸਕੱਤਰ ਅਤੇ ਚੀਫ ਆਰਗੇਨਾਈਜ਼ਿੰਗ ਕਮਿਸ਼ਨਰ ਪੰਜਾਬ ਸਕਾਊਟਿੰਗ ਡਾ ਬੀ ਐਸ ਬੱਲ ਜੀ ਦੇ ਦਿਸ਼ਾ ਨਿਰਦੇਸ਼ ਅਤੇ ਜਿਲਾ ਸਿੱਖਿਆ (ਸ ਸ) ਅਫਸਰਾਂ ਦੇ ਸਹਿਯੋਗ ਨਾਲ ਉਂਕਾਰ ਸਿੰਘ ਜੀ ਦੀ ਅਗਵਾਈ ਵਿੱਚ ਹੁੰਮ ਹੁੰਮਾ਼ ਕੇ ਹਿੱਸਾ ਲਿਆ। ਏਥੇ ਕਰਵਾਏ ਗਏ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਪੰਜਾਬ ਨੇ 18 ਐਵਾਰਡ ਪ੍ਰਾਪਤ ਕੀਤੇ।ਜਿੰਨਾਂ ਵਿੱਚ ਕੈਂਪ ਫਾਇਰ,ਮਾਰਚ ਪਾਸ਼ਟ,ਐਥਨਿਕ ਸ਼ੋਅ, ਕਲਰ ਪਾਰਟੀ,ਪੀਜ਼ੈਟ ਸ਼ੋਅ ਆਦਿ ਸਾਰਿਆਂ ਵਿੱਚੋਂ ਏ ਗਰੇਡ , ਸਟੇਟ ਗੇਟ,ਕੈਂਪ ਕਰਾਫਟ, ਸਟੇਟ ਪ੍ਰਦਰਸ਼ਨੀ, ਫੋਕ ਡਾਂਸ, ਮਾਰਚ ਪਾਸ਼ਟ, ਫਿਜ਼ੀਕਲ ਡਿਸਪਲੇਅ,ਫੂਡ ਪਲਾਜ਼ਾ,ਬੈਂਡ,ਰੰਗੋਲੀ ਆਦਿ ਵਿੱਚੋਂ ਬੀ ਗਰੇਡ ਅਤੇ ਪਾਇਨਰਿੰਗ ਵਿੱਚੋਂ ਸੀ ਗਰੇਡ ਪ੍ਰਾਪਤ ਕਰਕੇ ਪੰਜਾਬ ਸਟੇਟ ਦੀ ਬੱਲੇ ਬੱਲੇ ਕਰਵਾਈ। ਨੈਸ਼ਨਲ ਜੰਬੂਰੀ ਦੇ ਉਦਘਾਟਨੀ ਸਮਾਰੋਹ ਵਿੱਚ ਉੱਤਰ ਪ੍ਰਦੇਸ਼ ਦੇ ਰਾਜਪਾਲ ਮੈਡਮ ਅਤੇ ਸਮਾਪਤੀ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਮੈਂਡਮ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਦੋਨਾਂ ਸਮਾਗਮਾਂ ਵਿੱਚ ਵੀ ਪੰਜਾਬ ਦੀ ਸਕਾਉਟਸ ਅਤੇ ਗਾਈਡਜ਼ ਦੀ ਵਿਸ਼ੇਸ਼ ਭੂਮਿਕਾ ਰਹੀ। ਐਵਾਰਡਾਂ ਨੂੰ ਲੈ ਕੇ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਨਾਲ ਜੁੜੇ ਹਰ ਸ਼ਖਸ ਅੰਦਰ ਖੁਸ਼ੀ ਦੀ ਲਹਿਰ ਸ਼ਪੱਸ਼ਟ ਦੇਖੀ ਜਾ ਸਕਦੀ ਹੈ।ਜਿਲਿਆਂ ਅੰਦਰ ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਹੈ।