
“ਕੈਬਿਨੇਟ ਮੰਜੂਰ, ਕਾਗਜ ਤਿਆਰ – ਫਿਰ ਕਿਊ 2018 ਤੋਂ ਰੈਗੂਲਰ ਆਰਡਰ ਜਾਰੀ ਕਰਨ ਤੋਂ ਰੁਕੀ ਸਰਕਾਰ?”
ਰੈਗੂਲਰਾਈਜ਼ੇਸ਼ਨ ਆਰਡਰ ਅਧਿਆਪਕਾ ਦੀ ਤਰਜ ਤੇ 2018 ਤੋਂ ਤੁਰੰਤ ਜਾਰੀ ਕੀਤੇ ਜਾਣ:-ਆਗੂ
ਜਲੰਧਰ(30/11/2025):-
ਪੰਜਾਬ ਭਰ ਵਿੱਚ ਸਮਗਰਾ ਸਿਖਿਆ ਅਭਿਆਨ (SSA) ਦੇ 1007 ਨਾਨ-ਟੀਚਿੰਗ ਕਰਮਚਾਰੀਆਂ ਵਿੱਚ ਗੁੱਸਾ, ਨਿਰਾਸ਼ਾ ਅਤੇ ਤੀਬਰ ਨਾਰਾਜ਼ਗੀ ਵਧਦੀ ਜਾ ਰਹੀ ਹੈ ਕਿਉਂਕਿ ਪੰਜਾਬ ਕੈਬਿਨੇਟ ਦੁਆਰਾ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਰੈਗੂਲਰ ਆਰਡਰ ਅਜੇ ਤੱਕ ਜਾਰੀ ਨਹੀਂ ਕੀਤੇ ਗਏ।
ਸਾਲਾਂ ਤੋਂ ਕੀਤੀ ਸੇਵਾ, ਕਈ ਵਾਰ ਦਿੱਤੀਆਂ ਅਪੀਲਾਂ ਅਤੇ ਕੈਬਿਨੇਟ ਮਨਜ਼ੂਰੀ ਦੇ ਬਾਵਜੂਦ ਕਰਮਚਾਰੀ ਅਣਸ਼ਚਿਤਤਾ ਵਿੱਚ ਫਸੇ ਹੋਏ ਹਨ। ਉਨ੍ਹਾਂ ਦਾ ਭਵਿੱਖ, ਪਰਿਵਾਰ ਅਤੇ ਆਰਥਿਕ ਸਥਿਰਤਾ ਇਸ ਅਣਗਹਿਲੀ ਨਾਲ ਡੋਲ ਰਹੀ ਹੈ।
ਮੁੱਦੇ ਦੇ ਮੁੱਖ ਬਿੰਦੂ
-1007 ਕਰਮਚਾਰੀ SSA ਪੰਜਾਬ ਅਧੀਨ ਸਾਲਾਂ ਤੋਂ ਸੇਵਾ ਕਰ ਰਹੇ ਹਨ।
-ਪੰਜਾਬ ਕੈਬਿਨੇਟ ਉਨ੍ਹਾਂ ਦੇ ਰੈਗੂਲਰਾਈਜ਼ੇਸ਼ਨ ਨੂੰ ਮਨਜ਼ੂਰੀ ਦੇ ਚੁੱਕੀ ਹੈ।
-ਸਰਕਾਰੀ ਮਨਜ਼ੂਰੀ ਦੇ ਬਾਅਦ ਵੀ ਆਰਡਰ ਜਾਰੀ ਨਹੀਂ ਕੀਤੇ ਗਏ।
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਆਗੂ ਸ਼ੋਭਿਤ ਭਗਤ, ਗਗਨਦੀਪ ਸ਼ਰਮਾ, ਰਜੀਵ ਸ਼ਰਮਾ ਨੇ ਦੱਸਿਆ
“ਇਹ ਸਿਰਫ਼ ਦੇਰੀ ਨਹੀਂ — ਇਹ ਸਾਫ਼-ਸਾਫ਼ ਅਨੀਆਏ ਹੈ। ਪੰਜਾਬ ਕੈਬਿਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ, ਫਿਰ ਵੀ ਸਾਡੀਆਂ ਫਾਈਲਾਂ ਅਟਕੀਆਂ ਹੋਈਆਂ ਹਨ। ਅਸੀਂ ਤੁਰੰਤ ਰੈਗੂਲਰ ਆਰਡਰ ਅਧਿਆਪਕਾ ਦੀ ਤਰਜ ਤੇ 2018 ਤੋਂ ਜਾਰੀ ਕਰਨ ਦੀ ਮੰਗ ਕਰਦੇ ਹਾਂ। ਅਸੀਂ ਆਪਣੇ ਜੀਵਨ ਦੇ ਸਭ ਤੋਂ ਕੀਮਤੀ ਸਾਲ ਸਿੱਖਿਆ ਵਿਭਾਗ ਨੂੰ ਦਿੱਤੇ ਹਨ, ਹੁਣ ਸਰਕਾਰ ਆਪਣਾ ਵਾਅਦਾ ਪੂਰਾ ਕਰੇ।ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ, ਸ਼ਿਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਨਿਮਰ ਪਰ ਦ੍ਰਿੜਤਾ ਨਾਲ ਬੇਨਤੀ ਕਰਦੇ ਹਾਂ ਕਿ 1007 ਕਰਮਚਾਰੀਆਂ ਦੇ ਰੈਗੂਲਰ ਆਰਡਰ ਤੁਰੰਤ ਜਾਰੀ ਕਰਵਾਏ ਜਾਣ ਅਤੇ ਕੈਬਿਨੇਟ ਫ਼ੈਸਲੇ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ।