ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮੋਹਾਲੀ ਜ਼ਿਲ੍ਹੇ ਦੇ ਮੁਹੰਮਦ ਫ਼ਰੀਦ ਨੇ ਜਿੱਤਿਆ ਕੁਸ਼ਤੀ ਵਿੱਚ ਗੋਲਡ ਮੈਡਲ

ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮੋਹਾਲੀ ਜ਼ਿਲ੍ਹੇ ਦੇ ਮੁਹੰਮਦ ਫ਼ਰੀਦ ਨੇ ਜਿੱਤਿਆ ਕੁਸ਼ਤੀ ਵਿੱਚ ਗੋਲਡ ਮੈਡਲ

ਮੁਹਾਲੀ ਮਿਤੀ 28 ਨਵੰਬਰ
ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਤਹਿਤ,ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਕੁਸ਼ਤੀ ਦੇ ਮੁਕਾਬਲੇ ਜੋ ਕਿ ਪਟਿਆਲਾ ਵਿਖੇ ਹੋ ਰਹੇ ਹਨ,ਵਿੱਚ ਜ਼ਿਲ੍ਹਾ ਮੋਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ ਨੱਗਲ ਦੇ ਮੁਹੰਮਦ ਫ਼ਰੀਦ ਨੇ 30 ਕਿਲੋ ਵਰਗ ਵਿੱਚ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡੀਈਓ ਐਲੀਮੈਂਟਰੀ ਦਰਸ਼ਨਜੀਤ ਸਿੰਘ ਨੇ ਦੱਸਿਆ ਕਿ ਅੱਜ ਹੋਏ ਮੁਕਾਬਲੇ ਵਿੱਚ ਸਾਡੇ ਜ਼ਿਲ੍ਹੇ ਲਈ ਵੱਡੇ ਮਾਣ ਅਤੇ ਖੁਸ਼ੀ ਵਾਲੀ ਖ਼ਬਰ ਹੈ। ਇਸ ਮੌਕੇ ਉਨ੍ਹਾਂ ਵੱਲੋਂ ਬੱਚੇ ਮੁਹੰਮਦ ਫ਼ਰੀਦ ਨੂੰ, ਕੋਚ ਰਮਨ ਕੁਮਾਰ ਅਤੇ ਨਾਲ਼ ਗਏ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਹੈ ਜਿਸ ਨੇ ਜ਼ਿਲ੍ਹਾ ਮੋਹਾਲੀ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਵਰਗ 25 ਕਿਲੋ ਵਿੱਚ ਵੀ ਰਾਹੁਲ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਖਰੜ ਨੇ ਵੀ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਡਿਪਟੀ ਡੀਈਓ ਪਰਮਿੰਦਰ ਕੌਰ,ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ,ਸਹਾਇਕ ਕਨਵੀਨਰ ਜਗਦੀਪ ਸਿੰਘ ਕਲੋਲੀ ਅਤੇ ਜ਼ਿਲ੍ਹਾ ਖੇਡ ਕਮੇਟੀ ਦੇ ਸਮੁੱਚੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਬਣੀ ਰਹੀ ਅਤੇ ਉਹਨਾਂ ਨੇ ਵੀ ਆਪਣੀ ਮੁਬਾਰਕਾਂ ਦਿੱਤੀਆਂ।

Scroll to Top