
ਰਾਜ ਪੱਧਰੀ ਪ੍ਰਾਇਮਰੀ ਸਕੂਲ ਤੈਰਾਕੀ ਅਤੇ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ
ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਤਹਿਤ,ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ,ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਮੋਹਾਲੀ ਦੇ ਸਪੋਰਟਸ ਕੰਪਲੈਕਸ ਵਿੱਖੇ ਜਿਮਨਾਸਟਿਕ ਜਦਕਿ ਅਮਿਟੀ ਇੰਟਰਨੈਸ਼ਨਲ ਸਕੂਲ ਵਿੱਚ ਤੈਰਾਕੀ ਦੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਮੁਕਾਬਲੇ ਸੰਪੰਨ ਹੋਏ। ਡੀਈਓ ਐਲੀਮੈਂਟਰੀ ਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਹੋਏ ਇਹਨਾਂ ਮੁਕਾਬਲਿਆਂ ਵਿੱਚ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ, ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ,ਸਹਾਇਕ ਕਨਵੀਨਰ ਜਗਦੀਪ ਸਿੰਘ ਕਲੋਲੀ,ਡੀਲੀਂਗ ਸਹਾਇਕ ਮਿਸ ਪ੍ਰੀਤੀ ਅਤੇ ਸਮੁੱਚੀ ਖੇਡ ਕਮੇਟੀ ਦੇ ਸਹਿਯੋਗ ਨਾਲ਼ ਇਹ ਮੁਕਾਬਲੇ ਸੰਪੰਨ ਹੋਏ। ਤੈਰਾਕੀ ਦੇ ਹੋਏ ਵੱਖ-ਵੱਖ ਵਰਗਾਂ ਦੇ (ਕੁੜੀਆਂ) ਦੇ ਮੁਕਾਬਲੇ ਵਿੱਚ ਨੇਤਰੰਜਨਾ ਸਿੰਘ ਮੋਹਾਲੀ,ਏਕਮਨੂਰ ਕੌਰ ਫ਼ਰੀਦਕੋਟ,ਰਿਧੀ ਰਤਨ ਹੁਸ਼ਿਆਰਪੁਰ, ਰਹਿਮਤ ਦੀਪ ਕੌਰ ਫ਼ਰੀਦਕੋਟ,ਨੀਰਾ ਬੱਤਰਾ ਲੁਧਿਆਣਾ,ਏਕਨੂਰ ਕੌਰ ਫ਼ਰੀਦਕੋਟ ਅਤੇ ਵੱਖ ਵੱਖ ਵਰਗਾਂ ਦੇ ਮੁੰਡਿਆਂ ਦੇ ਮੁਕਾਬਲੇ ਵਿੱਚ ਚਿਰਾਗ ਲੁਧਿਆਣਾ, ਸ਼ੈਰਿਫ ਹੁਸ਼ਿਆਰਪੁਰ, ਅਕਸ਼ਿਵ ਫਾਜ਼ਿਲਕਾ, ਯਸ਼ਰਾਜ ਸੰਗਰੂਰ, ਸਾਰਾਂਸ਼ ਫਿਰੋਜ਼ਪੁਰ,ਟੀਮ ਲੁਧਿਆਣਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ ਜਿਮਨਾਸਟਿਕ ਕੁੜੀਆਂ ਦੇ ਮੁਕਾਬਲੇ ਵਿੱਚ ਵੱਖ-ਵੱਖ ਵਰਗਾਂ ਵਿੱਚ ਕਾਮਿਯਾ ਪਟਿਆਲਾ,ਹਰਸਿਰਤ ਅੰਮ੍ਰਿਤਸਰ ਸਾਹਿਬ, ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਸਮੂਹ ਜੇਤੂ ਟੀਮਾਂ ਦੇ ਬੱਚਿਆਂ ਨੂੰ ਬੀਤੀ ਦੇਰ ਸ਼ਾਮ ਨੂੰ ਮੁੱਖ ਮਹਿਮਾਨ ਜ਼ਿਲ੍ਹਾ ਸਪੋਰਟਸ ਅਫ਼ਸਰ ਮੋਹਾਲੀ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਬਲਜੀਤ ਸਿੰਘ ਸਨੇਟਾ ਜ਼ਿਲ੍ਹਾ ਖੇਡ ਕਨਵੀਨਰ ਨੇ ਸਮੁੱਚੇ ਪ੍ਰਬੰਧਾਂ ਲਈ ਸਾਰੇ ਡਿਊਟੀ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਸੂਬਾ ਪੱਧਰੀ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋਏ ਹਨ। ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਮੂਹ ਜ਼ਿਲ੍ਹਿਆਂ ਤੋਂ ਪਹੁੰਚੇ ਬੱਚਿਆਂ, ਉਹਨਾਂ ਦੇ ਨਾਲ਼ ਆਏ ਅਧਿਆਪਕਾਂ ਅਤੇ ਅਧਿਕਾਰੀਆਂ, ਉਹਨਾਂ ਨਾਲ਼ ਆਏ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਵੱਡੇ ਫੰਕਸ਼ਨ ਵਿੱਚ ਅਨੁਸ਼ਾਸਨ ਅਤੇ ਸ਼ਾਂਤੀ ਬਣਾਈ ਰੱਖਿਆ। ਬੀਪੀਈਓ ਕਮਲਜੀਤ, ਅਵਰਿੰਦਰ ਸਿੰਘ ਪਿੰਕੀ,ਰਾਜਿੰਦਰ ਸਿੰਘ,ਜਨਕ ਰਾਜ,ਗੁਲਜੀਤ ਸਿੰਘ,ਰਵਿੰਦਰ ਸਿੰਘ ਪੱਪੀ,ਤਜਿੰਦਰ ਸਿੰਘ,ਦੇਵ ਕਰਨ ਸਿੰਘ,ਮਨਜੋਤ ਸਿੰਘ ਕਲੇਰ,ਕੋਮਲ ਨੰਦਾ (ਦਫ਼ਤਰੀ ਸਟਾਫ਼) ਤੋਂ ਇਲਾਵਾ ਡਿਊਟੀ ਤੇ ਤਾਇਨਾਤ ਸਟਾਫ਼ ਵਿੱਚ ਲੰਗਰ ਕਮੇਟੀ ਵਿੱਚ ਜਸਵੀਰ ਸਿੰਘ,ਸੰਦੀਪ ਸਿੰਘ,ਜਗਦੇਵ ਸਿੰਘ,ਹਰਜੀਤ ਸਿੰਘ,ਬਲਵੀਰ ਸਿੰਘ,ਜਸਬੀਰ ਸਿੰਘ,ਭਗਵੰਤ ਸਿੰਘ,ਸੁਸ਼ਮਾ ਸ਼ਰਮਾ,ਗੁਰਦੀਪ ਸਿੰਘ,ਸੁਖਚੈਨ ਸਿੰਘ ਬਲਜਿੰਦਰ ਕੌਰ,ਹਰਤੇਜ ਸਿੰਘ,ਸੰਜੀਵ ਭਗਵਾਸ,ਰੁਪਿੰਦਰ ਸਿੰਘ,ਹਰਿੰਦਰ ਸਿੰਘ,ਸਚਿਨ,ਸੁਧੀਰ,ਮਨਪ੍ਰੀਤ ਸਿੰਘ, ਦਲਜੀਤ ਸਿੰਘ,ਭੀਮ ਸੈਨ ਆਦਿ ਹਾਜ਼ਰ ਸਨ।