
ਪੰਜਾਬ ਸਰਕਾਰ ਦੁਆਰਾ ਦਿੱਤੀ ਇੱਕ ਕਰੋੜ 20 ਲੱਖ ਦੀ ਗ੍ਰਾਂਟ ਨਾਲ ਬਦਲੇਗੀ ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਦੀ ਨੁਹਾਰ। ਲੈਂਟਰ ਪਾਉਣ ਦਾ ਕੰਮ ਸ਼ੁਰੂ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਇਤਿਹਾਸਕ ਕਦਮ ਚੁੱਕ ਰਹੀ ਹੈ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ, ਅਤੇ ਹਲਕਾ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਰਹਿਨੁਮਾਈ ਹੇਠ ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਵ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਨੂੰ ਵਿਸ਼ਾਲ ਗ੍ਰਾਂਟਾਂ ਜਾਰੀ ਕਰਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਨਾਬਾਰਡ 29 ਅਤੇ 30 ਤਹਿਤ ਬਲਾਕ ਖੰਨਾ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਨੂੰ ਲਗਭਗ ₹1 ਕਰੋੜ 20 ਲੱਖ ਦੀ ਵਿਸ਼ੇਸ਼ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ। ਸਕੂਲ ਮੁੱਖੀ ਮੈਡਮ ਅੰਜੂ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ/ਸੈਕੰ) ਡਿੰਪਲ ਮਦਾਨ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਣਜੋਧ ਸਿੰਘ ਦੀ ਦੇਖਭਾਲ ਹੇਠ ਮਿਲੀ ਰਕਮ ਦੀ ਸੁਚੱਜੀ ਵਰਤੋਂ ਕਰਦਿਆਂ ਸਕੂਲ ਵਿੱਚ 5 ਹਜ਼ਾਰ ਸਕੇਅਰ ਫੁੱਟ ਦਾ ਲੈਂਟਰ ਪਾਇਆ ਗਿਆ ਹੈ, ਜਿਸ ਨਾਲ ਸਕੂਲ ਦੀ ਨਵੀਂ ਸੁਰਤ ਦੀ ਸ਼ੁਰੂਆਤ ਹੋ ਗਈ ਹੈ।
ਜ਼ਿਲ੍ਹਾ ਲੁਧਿਆਣਾ ਦੇ ਗ੍ਰਾਂਟਾ ਦੇ ਪ੍ਰਬੰਧਕ ਅਨਿਲ ਮਠਾੜੂ ਜਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਅਤੇ ਸਾਰਿਕਾ ਕਪੂਰ ਆਫਿਸ ਅਸਿਸਟੈਂਸ ਪੰਜਾਬ ਸਰਕਾਰ ਦੀ ਦਿੱਤੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਦਿੱਤਾ ਪੈਸਾ ਲੋੜੀਂਦੇ ਸਕੂਲਾਂ ਤੱਕ ਦੇ ਕੇ ਆਪਣੀ ਦੇਖ ਰੇਖ ਹੇਠ ਧਿਆਨ ਦੇ ਰਹੇ ਹਨ।
ਜਗਤਾਰ ਸਿੰਘ ਗਿੱਲ ਚੇਅਰਮੈਨ ਮਾਰਕਿਟ ਕਮੇਟੀ, ਧਰਮਿੰਦਰ ਸਿੰਘ ਰੂਪਰਾਏ ਸਟੇਟ ਸੈਕਟਰੀ ਟ੍ਰੇਡ ਵਿੰਗ, ਸਰਪੰਚ ਰਣਜੀਤ ਸਿੰਘ,ਪੰਚ ਪਰਮਜੀਤ ਕੌਰ ਅਤੇ ਸ਼ਮਸ਼ੇਰ ਸਿੰਘ, ਦਾਨੀ ਸੱਜਣ ਲਖਵੀਰ ਸਿੰਘ ਪ੍ਰਧਾਨ ਅਤੇ ਗੁਰਦੇਵ ਸਿੰਘ ਸੋਹਲ ਦੀ ਅਗਵਾਈ ਹੇਠ ਪਿੰਡ ਲਲਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਉਸਾਰੀ ਕੰਮ ਤੇਜ਼ੀ ਨਾਲ ਜਾਰੀ ਹੈ। ਲੈੰਟਰ ਵੇਲੇ ਪੰਚ ਅਤੇ ਪਾਠੀ ਸੁਖਵਿੰਦਰ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਬਲਾਕ ਨੋਡਲ ਅਫਸਰ ਇੰਦਰਜੀਤ ਸਿੰਗਲਾ ਅਤੇ ਸੀਐਚਟੀ ਭੁਪਿੰਦਰ ਤ੍ਰਿਵੇਦੀ, ਖੁਸ਼ਪਾਲ ਸਿੰਘ ਅਤੇ ਕਰਨੈਲ ਸਿੰਘ ਵੀ ਹਾਜਿਰ ਸਨ।
ਉਹਨਾਂ ਦੱਸਿਆ ਕਿ ਸਕੂਲ ਦਾ ਸਮੂਹ ਸਟਾਫ਼ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਉਸਾਰੀ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਗ੍ਰਾਂਟ ਨੂੰ ਵਿਭਾਗੀ ਨਿਯਮਾਂ ਅਨੁਸਾਰ ਨਿਰਧਾਰਿਤ ਸਮੇਂ ਵਿੱਚ ਖਰਚ ਕਰਕੇ ਸਕੂਲ ਦੀ ਨੁਹਾਰ ਪੂਰੀ ਤਰ੍ਹਾਂ ਬਦਲੀ ਜਾਵੇਗੀ।
ਮੈਡਮ ਅੰਜੂ ਸੂਦ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ, ਹਲਕਾ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।