ਸਰਕਾਰੀ ਮਿਡਲ ਸਕੂਲ ਹਰਿਉਂ ਮਾਜਰਾ ਵਿਖੇ “ਅਨਮੋਲ ਰਤਨ” ਮੈਗਜ਼ੀਨ ਦਾ ਸੱਤਵਾਂ ਐਡੀਸ਼ਨ ਰਿਲੀਜ਼

ਸਰਕਾਰੀ ਮਿਡਲ ਸਕੂਲ ਹਰਿਉਂ ਮਾਜਰਾ ਵਿਖੇ “ਅਨਮੋਲ ਰਤਨ” ਮੈਗਜ਼ੀਨ ਦਾ ਸੱਤਵਾਂ ਐਡੀਸ਼ਨ ਰਿਲੀਜ਼ , — ਬਾਲ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਡੀਈਓ (ਸ) ਲੁਧਿਆਣਾ ਮਾਣਯੋਗ ਸ਼੍ਰੀਮਤੀ ਡਿੰਪਲ ਮਦਾਨ ਅਤੇ ਬੀਐਨਓ ਖੰਨਾ–1 ਸ਼੍ਰੀ ਵਿਸ਼ਾਲ ਵਿਸ਼ਿਸ਼ਟ ਦੀ ਰਹਿਨੁਮਾਈ ਹੇਠ ਸਰਕਾਰੀ ਮਿਡਲ ਸਕੂਲ, ਹਰਿਉਂ ਮਾਜਰਾ ਵਿੱਚ ਹੱਥ ਲਿਖ਼ਤ ਮੈਗਜ਼ੀਨ “ਅਨਮੋਲ ਰਤਨ” ਦਾ ਸੱਤਵਾਂ ਐਡੀਸ਼ਨ ਸਕੂਲ ਡੀਡੀਓ ਸ਼੍ਰੀ ਸੌਰਭ ਮੈਨਰੋ ਦੁਆਰਾ ਰਿਲੀਜ਼ ਕੀਤਾ ਗਿਆ।ਮੈਗਜ਼ੀਨ ਇੰਚਾਰਜ ਸ੍ਰੀ ਵਰਿੰਦਰ ਕੁਮਾਰ ਭਾਂਬਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੈਗਜ਼ੀਨ 2018 ਤੋਂ ਲਗਾਤਾਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਤਿਆਰ ਕੀਤੀਆਂ ਹੱਥ-ਲਿਖ਼ਤ ਰਚਨਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਜਾਂਦਾ ਹੈ, ਤਾਂ ਜੋ ਨੌਜਵਾਨ ਲੇਖਕਾਂ ਦੀ ਕਲਾ ਨੂੰ ਮੰਚ ਮਿਲ ਸਕੇ।ਇਸ ਮੌਕੇ ਡੀਡੀਓ ਸ਼੍ਰੀ ਸੌਰਭ ਮੈਨਰੋ ਨੇ ਸਕੂਲ ਇੰਚਾਰਜ ਸ਼੍ਰੀਮਤੀ ਗੀਤਿਕਾ ਰਾਣੀ ਨੂੰ ਮੈਗਜ਼ੀਨ ਦੇ ਸੱਤਵੇਂ ਐਡੀਸ਼ਨ ਦੇ ਸਫਲ ਪ੍ਰਕਾਸ਼ਨ ਲਈ ਵਧਾਈ ਦਿੱਤੀ। ਓਹਨਾਂ ਨੇ ਮੈਗਜ਼ੀਨ ਇੰਚਾਰਜ ਭਾਂਬਰੀ ਜੀ ਦੇ ਲਗਾਤਾਰ ਸਹਿਯੋਗ ਅਤੇ 2018 ਤੋਂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਸ ਦੇ ਕਾਰਨ ਵਿਦਿਆਰਥੀ ਲਿਖਤ-ਕਲਾ ਵਿੱਚ ਨਿਖਰ ਰਹੇ ਹਨ।ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸਾਂਸਕ੍ਰਿਤਿਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਨੇ ਹਾਜ਼ਰ ਸਾਰੇ ਸੱਤਕਾਰੀਆਂ ਦਾ ਮਨ ਮੋਹ ਲਿਆ।ਇਸ ਮੌਕੇ ਸ਼੍ਰੀ ਸੌਰਭ ਮੈਨਰੋ, ਸਰਕਾਰੀ ਹਾਈ ਸਕੂਲ ਸੇਹ; ਸ਼੍ਰੀਮਤੀ ਸ਼ਮਿੰਦਰ ਕੌਰ, ਸਕੂਲ ਮੁਖੀ; ਅਤੇ ਸ਼੍ਰੀਮਤੀ ਮੀਨਾ ਕੁਮਾਰੀ, ਅਧਿਆਪਕਾ — ਨੇ ਬੱਚਿਆਂ ਨੂੰ ਪ੍ਰੋਤਸਾਹਨ ਭਰਿਆ ਸੰਦੇਸ਼ ਦਿੱਤਾ ਅਤੇ ਉਨ੍ਹਾਂ ਦੀਆਂ ਲਿਖਤਾਂ ਦੀ ਸ਼ਲਾਘਾ ਕੀਤੀ।ਐਸਐਮਸੀ ਚੇਅਰਪਰਸਨ ਸ਼੍ਰੀਮਤੀ ਮਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਮੈਗਜ਼ੀਨ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਹੋਰ ਭਰਪੂਰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਸਮਾਰੋਹ ਵਿੱਚ ਸ੍ਰੀਮਤੀ ਦਲਜੀਤ ਕੌਰ (ਕੰਪਿਊਟਰ ਅਧਿਆਪਕਾ), ਸ਼੍ਰੀ ਦਿਨੇਸ਼ ਸ਼ਰਮਾ, ਕੋਮਲਪ੍ਰੀਤ ਕੌਰ, ਐਸਐਮਸੀ ਮੈਂਬਰਾਂ ਸਮੇਤ ਵਿਦਿਆਰਥੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

Scroll to Top