
ਬਲਾਕ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਸਿਟੀ), ਫਾਜ਼ਿਲਕਾ ਬਲਾਕ ਫਾਜ਼ਿਲਕਾ 2 ਵਿੱਚ ਅੱਜ ਕਰਵਾਏ ਗਏ ਬਲਾਕ ਪੱਧਰ ਦੇ ਚਾਈਲਡ ਵੈੱਲਫੇਅਰ ਕੌਂਸਲ ਪੰਜਾਬ ਦੁਆਰਾ ਆਯੋਜਿਤ ਪੇਂਟਿੰਗ ਮੁਕਾਬਲਿਆਂ ਵਿੱਚ ਗਰੀਨ ਗਰੁੱਪ ਵਿੱਚ ਪਹਿਲਾ ਸਥਾਨ ਹਰਨੂਰ ਸ ਪ੍ਰਾ ਸ ਸੁਰੇਸ਼ ਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜਾ ਸਥਾਨ ਸੋਨਮ ਸ ਪ੍ਰਾ ਸ ਨੰਬਰ 2, ਤੀਜਾ ਸਥਾਨ ਮਨਸਿਰਤ ਸਪ੍ਰਾਸ ਨੰਬਰ 3 ਨੇ ਹਾਸਲ ਕੀਤਾ। ਵ੍ਹਾਈਟ ਗਰੁੱਪ ਵਿੱਚ ਸ਼ਿਵਾਨੀ ਸ ਪ੍ਰਾ ਸ ਨੰਬਰ 3 ਨੇ ਪਹਿਲਾ ਸਥਾਨ , ਅਨਾਯਾ ਸ ਪ੍ਰਾ ਸ ਬਸਤੀ ਹਜ਼ੂਰ ਸਿੰਘ ਨੇ ਦੂਜਾ ਅਤੇ ਰਾਜਵਿੰਦਰ ਸ ਪ੍ਰਾ ਸ ਨਵਾਂ ਸਲੇਮਸ਼ਾਹ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਿਟੀ ਸਕੂਲ ਫਾਜ਼ਿਲਕਾ ਦੇ ਹੈਡਟੀਚਰ ਸ਼੍ਰੀਮਤੀ ਮਨਦੀਪ ਕੌਰ ਜੀ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਪੂਰੀ ਟੀਮ ਨੇ ਬਹੁਤ ਸ਼ਾਨਦਾਰ ਆਯੋਜਨ ਕੀਤਾ। ਇਸ ਦੇ ਨਾਲ ਹੀ ਸ਼੍ਰੀਮਤੀ ਨੀਲਮ ਰਾਣੀ ਸੀ ਐੱਚ ਟੀ ਅਤੇ ਅੰਜੂ ਬਾਲਾ ਸੀ ਐੱਚ ਟੀ ਜੀ ਦੀ ਦੇਖ ਰੇਖ ਵਿੱਚ ਇਹ ਮੁਕਾਬਲੇ ਕਰਵਾਏ ਗਏ। ਵਿਸ਼ੇਸ਼ ਮਹਿਮਾਨ ਸ਼੍ਰੀ ਪ੍ਰਮੋਦ ਕੁਮਾਰ ਬਲਾਕ ਸਿੱਖਿਆ ਅਧਿਕਾਰੀ ਬਲਾਕ ਫਾਜ਼ਿਲਕਾ 2 ਜੀ ਨੇ ਜੇਤੂਆਂ ਨੂੰ ਸਨਮਾਨਤ ਕੀਤਾ ਅਤੇ ਜ਼ਿਲ੍ਹਾ ਪੱਧਰ ਲਈ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਨ੍ਹਾਂ ਮੁਕਾਬਲਿਆਂ ਦੇ ਜ਼ਿਲ੍ਹਾ ਨੋਡਲ ਸ਼੍ਰੀ ਸੁਨੀਲ ਕੁਮਾਰ ਜੀ ਨੇ ਇਹਨਾਂ ਮੁਕਾਬਲਿਆਂ ਲਈ ਸਿਟੀ ਸਕੂਲ ਦੀ ਪੂਰੀ ਟੀਮ ਅਤੇ ਸਾਰੇ ਹੀ ਗਾਈਡ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਮੈਡਮ ਅੰਜੂ ਬਾਲਾ ਸੀ ਐੱਚ ਟੀ, ਮੈਡਮ ਨੀਤੂ ਈਟੀਟੀ ਅਧਿਆਪਕਾ ਸ ਪ੍ਰਾ ਸ ਸਿਟੀ ਸਕੂਲ , ਪਵਨ ਕੁਮਾਰ ਸਪ੍ਰਾਸ ਵਾਰਡ ਨੰਬਰ 15 ਜੀ ਨੇ ਨਿਭਾਈ ਅਤੇ ਬੱਚਿਆਂ ਨੂੰ ਪੈਂਟਿੰਗ ਦੀਆਂ ਬਾਰੀਕੀਆਂ ਵੀ ਦੱਸੀਆਂ। ਇਸ ਮੌਕੇ ਅਧਿਆਪਕ ਨਰਿੰਦਰ ਕੁਮਾਰ , ਰਾਕੇਸ਼ ਕੰਬੋਜ਼ , ਮੈਡਮ ਰਜਨੀ , ਗੋਬਿੰਦ ਰਾਮ , ਨਰੋਤਮ ਸੋਨੀ, ਕਲਪਨਾ ਚਗਤੀ ਜੀ ਆਦਿ ਗਾਈਡ ਅਧਿਆਪਕਾਂ ਨੇ ਬੱਚਿਆਂ ਤਿਆਰ ਕਰਵਾਏ ਬੱਚਿਆਂ ਨੂੰ ਮੁਕਾਬਲੇ ਵਿੱਚ ਕਲੱਸਟਰ ਪੱਧਰ ਤੋਂ ਜਿਤਾ ਕੇ ਬਲਾਕ ਪੱਧਰ ਤੱਕ ਲੈ ਕੇ ਆਏ।