
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਕੋਲਾਹਾ ਵਿੱਚ ਕਰਮਚਾਰੀਆਂ ਦਾ ਸਨਮਾਨ, ਵਿਦਾਇਗੀ ਸਮਾਰੋਹ ਆਯੋਜਿਤ
ਇਕੋਲਾਹਾ, ਲੁਧਿਆਣਾ:
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਕੋਲਾਹਾ ਵਿੱਚ ਸ. ਪ੍ਰਤਾਪਇੰਦਰਵੀਰ ਸਿੰਘ, ਜੋ ਸੀਨੀਅਰ ਸਹਾਇਕ ਦੇ ਤੌਰ ‘ਤੇ ਤਰੱਕੀ ਉਪਰੰਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਲੁਧਿਆਣਾ ਹਾਜਿਰ ਹੋਏ ਹਨ, ਅਤੇ ਸ਼੍ਰੀਮਤੀ ਰਮਾ ਰਾਣੀ ਲੈਕਚਰਰ ਪੋਲਟੀਕਲ ਸਾਇੰਸ ਬਦਲੀ ਹੋਣ ਕਰਕੇ, ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਸਮਾਰੋਹ ਸਕੂਲ ਕੈਂਪਸ ਵਿੱਚ ਰੱਖਿਆ ਗਿਆ, ਜਿਸ ਵਿੱਚ ਸਟੇਜ ਸਾਂਭ ਦੀ ਜਿੰਮੇਵਾਰੀ ਮੈਡਮ ਹਰਪ੍ਰੀਤ ਕੌਰ ਲੈਕਚਰਰ ਪੰਜਾਬੀ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਨਿਭਾਈ । ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸੂਲੜਾ, ਡਾ. ਚਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਆਪਣੇ ਸੰਬੋਧਨ ਵਿੱਚ ਦੋਹਾਂ ਕਰਮਚਾਰੀਆਂ ਵੱਲੋਂ ਸਿੱਖਿਆ ਵਿਭਾਗ ਲਈ ਕੀਤੇ ਮੁੱਲਵਾਨ ਯੋਗਦਾਨ ਦੀ ਸ਼ਲਾਘਾ ਕੀਤੀ।
ਸਮਾਰੋਹ ਦੇ ਅੰਤ ਵਿੱਚ ਸਕੂਲ ਇੰਚਾਰਜ ਸ. ਅਵਤਾਰ ਸਿੰਘ, ਲੈਕਚਰਰ ਫ਼ਿਜ਼ਿਕਸ, ਨੇ ਆਏ ਹੋਏ ਸਾਰੇ ਸਟਾਫ਼ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।