ਸਰਕਾਰੀ ਮਿਡਲ ਸਕੂਲ ਹਰਿਓਂ ਮਾਜਰਾ ਦੇ ਵਿਦਿਆਰਥੀਆਂ ਨੇ ਗਣਿਤ ਵਿੱਚ ਬਲਾਕ-ਪੱਧਰੀ ਪਹਿਲਾਂ ਸਥਾਨ ਹਾਸਲ ਕੀਤਾ

ਸਰਕਾਰੀ ਮਿਡਲ ਸਕੂਲ ਹਰਿਓਂ ਮਾਜਰਾ ਦੇ ਵਿਦਿਆਰਥੀਆਂ ਨੇ ਗਣਿਤ ਵਿੱਚ ਬਲਾਕ-ਪੱਧਰੀ ਪਹਿਲਾਂ ਸਥਾਨ ਹਾਸਲ ਕੀਤਾ ਸਰਕਾਰੀ ਮਿਡਲ ਸਕੂਲ, ਹਰਿਓਂ ਮਾਜਰਾ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਸਕੂਲ ਬਲਾਕ ਖੰਨਾ-1 ਦੇ ਸਿੱਖਿਆ ਪ੍ਰਣਾਲੀ ਵਿੱਚ ਅਗੇਤਰਨ ਸਥਾਨ ਰੱਖਦਾ ਹੈ। ਸਕੂਲ ਦੀਆਂ ਵਿਦਿਆਰਥਣਾਂ ਪ੍ਰਤੀਯੋਗੀ ਅੰਮ੍ਰਿਤ ਕੌਰ ਅਤੇ ਸਹਾਇਕ ਭਵਨਪ੍ਰੀਤ ਕੌਰ ਨੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਆਯੋਜਿਤ ਸਾਇੰਸ ਪ੍ਰਦਰਸ਼ਨੀ ਵਿੱਚ ਮਨੋਰੰਜਕ ਗਣਿਤ ਅਤੇ ਮਾਡਲਿੰਗ (Recreational Mathematics and Modeling) ਸ਼੍ਰੇਣੀ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਕੇ ਬਲਾਕ ਖੰਨਾ-1 ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ।ਅੰਮ੍ਰਿਤ ਕੌਰ ਨੇ ਗਣਿਤ ਕਿਰਿਆਵਾਂ ਸੁਝਵਾਨੀ ਨਾਲ ਪੇਸ਼ ਕੀਤੀਆਂ ਅਤੇ ਪੁੱਛੇ ਗਏ ਹਰੇਕ ਪ੍ਰਸ਼ਨ ਦਾ ਸਹੀ ਉੱਤਰ ਦੇ ਕੇ ਆਪਣੀ ਯੋਗਤਾ ਸਾਬਤ ਕੀਤੀ।ਗਾਈਡ ਅਧਿਆਪਕ ਸ਼੍ਰੀ ਵਰਿੰਦਰ ਕੁਮਾਰ ਭਾਂਬਰੀ ਨੇ ਦੱਸਿਆ ਕਿ ਇਹ ਉਪਲਬਧੀ ਵਿਦਿਆਰਥਣਾਂ ਦੀ ਮਿਹਨਤ, ਸਮਝ ਅਤੇ ਮਾਤਾ–ਪਿਤਾ ਦੇ ਪੂਰੇ ਸਹਿਯੋਗ ਦਾ ਨਤੀਜਾ ਹੈ। ਮੁਕਾਬਲੇ ਲਈ ਵਿਦਿਆਰਥੀਆਂ ਨੂੰ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਈਸੜੂ ਵਿਖੇ ਭੇਜਿਆ ਗਿਆ ਸੀ।ਸਕੂਲ ਮੁਖੀ ਗੀਤਿਕਾ ਰਾਣੀ ਅਤੇ ਡੀ.ਡੀ.ਓ. ਸ਼੍ਰੀ ਸੌਰਭ ਮੈਨਰੋ ਨੇ ਵਿਦਿਆਰਥਣਾਂ ਅਤੇ ਗਾਈਡ ਅਧਿਆਪਕ ਦੀ ਇਸ ਉਪਲਬਧੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਕੂਲ ਦੀ ਉੱਚ ਸਿੱਖਿਆ ਗੁਣਵੱਤਾ ਅਤੇ ਵਿਦਿਆਰਥੀਆਂ ਦੀ ਲਗਨ ਦਾ ਪ੍ਰਮਾਣ ਹੈ।

Scroll to Top