ਰਾਜ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਰਾਜ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਬਲਾਕ ਅਬੋਹਰ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਰੱਸਾ ਕੱਸੀ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੇ ਜਿਲ੍ਹੇ, ਬਲਾਕ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਦੀ ਖੁਸ਼ੀ ਵਿੱਚ ਸਕੂਲੀ ਬੱਚਿਆਂਨੂੰ ਬਲੈਜ਼ਰ ਦੇ ਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ l ਇਹ ਨੇਕ ਕਾਰਜ ਪਿੰਡ ਦੇ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਵੱਲੋ ਕੀਤਾ ਗਿਆ। ਉਹਨਾਂ ਕਿਹਾ ਕਿ ਭੈਣੀ ਨੂਰਪੁਰ ਸਕੂਲ ਦੇ ਬੱਚੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਭਾਵੇਂ ਉਹ ਵਿੱਦਿਅਕ,ਸਭਿਆਚਾਰਕ ਜਾਂ ਖੇਡਾਂ ਹੋਣ l ਸਕੂਲ ਮੁੱਖੀ ਸਰਦਾਰ ਗੁਰਮੀਤ ਸਿੰਘ ਨੇ ਵੀ ਬੱਚਿਆਂ ਦੀ ਕਾਰਗੁਜਾਰੀ ਦੀ ਪ੍ਰਸ਼ੰਸ਼ਾ ਕੀਤੀ ਅਤੇ ਸਕੂਲ ਅਧਿਆਪਕਾਂ ਜਿਹਨਾਂ ਮੇਹਨਤ ਕਰਵਾਈ ਉਹਨਾਂ ਨੂੰ ਵੀ ਵਧਾਈ ਦਿਤੀ l ਇਸ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ ਕੁਮਾਰ, ਬੀਪੀਈਓ ਭਾਲਾ ਰਾਮ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਮੌਕੇ ਤੇ ਸਰਦਾਰ ਤਰਨਦੀਪ ਸਿੰਘ, ਬੂਟਾ ਸਿੰਘ, ਸੰਜੀਵ ਕੁਮਾਰ, ਜੋਤੀ ਬਾਲਾ ਅਤੇ ਸਮੂਹ ਆਂਗਣਵਾੜੀ ਸਟਾਫ ਹਾਜ਼ਰ ਸਨ l

Scroll to Top