
ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ, ਫਾਜ਼ਿਲਕਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਚਲਾਈ ਸਹਾਇਤਾ ਮੁਹਿੰਮ
ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੰਡੇ ਗਰਮ ਕੱਪੜੇ
ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ, ਫਾਜ਼ਿਲਕਾ ਵੱਲੋਂ ਬਲਵਿੰਦਰ ਸਿੰਘ, ਪਰਮਜੀਤ ਸਿੰਘ ਸੋ਼ਰੇਵਾਲਾ, ਅਸ਼ੋਕ ਸਰਾਰੀ, ਕੁਲਦੀਪ ਸਿੰਘ ਸਭਰਵਾਲ, ਇਨਕਲਾਬ ਗਿੱਲ, ਦਪਿੰਦਰ ਸਿੰਘ ਢਿੱਲੋਂ, ਸੁਨੀਲ ਗਾਂਧੀ, ਸੁਖਦੇਵ ਸਿੰਘ ਭੱਟੀ,ਦਲਜੀਤ ਸਿੰਘ ਸੱਭਰਵਾਲ, ਜਗਨੰਦਨ ਸਿੰਘ, ਅਮਨਦੀਪ ਸਿੰਘ ਬਰਾੜ, ਮਹਿੰਦਰ ਬਿਸ਼ਨੋਈ, ਭਗਵੰਤ ਭਟੇਜਾ, ਧਰਮਿੰਦਰ ਗੁਪਤਾ, ਦਲੀਪ ਸਿੰਘ ਸੈਣੀ, ਅਮਨਦੀਪ ਸਿੰਘ, ਸਿਮਲਜੀਤ ਸਿੰਘ ਆਦਿ ਆਗੂਆਂ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਹਾਇਤਾ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕ ਵਰਗ ਤੋਂ ਸਹਿਯੋਗ ਰਾਸ਼ੀ ਇਕੱਤਰ ਕੀਤੀ ਗਈ ਸੀ। ਕਮੇਟੀ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਰਾਸ਼ੀ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਾਰਮਰ (ਇਨਰ – ਅੱਪਰ ਅਤੇ ਲੋਅਰ) ਮੁਹੱਈਆ ਕਰਵਾਏ ਜਾਣਗੇ।
ਇਸ ਮੁਹਿੰਮ ਦੀ ਸ਼ੁਰੂਆਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਨਸਾ ਬਰਾਂਚ, ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਦੋਨਾਂ ਨਾਨਕਾ ਅਤੇ ਮਹਾਤਮ ਨਗਰ ਵਿੱਚ ਕੀਤੀ ਗਈ।
ਉਪਰੋਕਤ ਤੋਂ ਇਲਾਵਾ ਬਾਕੀ ਬਚਦੇ ਸਕੂਲਾਂ ਵਿੱਚ ਵੀ ਆਉਣ ਵਾਲੇ ਦਿਨਾਂ ਵਿੱਚ ਦੂਜੇ ਰਾਊਂਡ ਤਹਿਤ ਵਾਰਮਰ ਆਦਿ ਵੰਡੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਦਪਿੰਦਰ ਢਿੱਲੋਂ ਅਤੇ ਦਲੀਪ ਸਿੰਘ ਸੈਣੀ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਸਰਹੱਦੀ ਖੇਤਰ ਦੇ ਇਹਨਾਂ ਪਿੰਡਾਂ ਨੂੰ ਬੁਰੀ ਤਰ੍ਹਾਂ ਝੰਬਿਆ ਹੈ ਅਤੇ ਹੌਲ਼ੀ ਹੌਲ਼ੀ ਜ਼ਿੰਦਗੀ ਰਫ਼ਤਾਰ ਫੜ੍ਹ ਰਹੀ ਹੈ। ਉਹਨਾਂ ਕਿਹਾ ਕਿ ਆਧਿਆਪਨ ਸਮਾਜ ਸੇਵਾ ਦਾ ਹੀ ਦੂਜਾ ਨਾਂ ਹੈ । ਇਸ ਲਈ ਅਧਿਆਪਕ ਵਰਗ ਵੱਲੋਂ ਵੀ ਆਪਣੀ ਸਮਰੱਥਾ ਅਨੁਸਾਰ ਇਹਨਾਂ ਨਿੱਕੇ ਵਿਦਿਆਰਥੀਆਂ ਦੀ ਭਲਾਈ ਲਈ ਇਹ ਕਾਰਜ ਕੀਤਾ ਗਿਆ ਹੈ ਤਾਂ ਜ਼ੋ ਇਹਨਾਂ ਨੂੰ ਸਰਦੀ ਤੋਂ ਰਾਹਤ ਰਾਹਤ ਦਿੱਤੀ ਜਾ ਸਕੇ।ਇਸ ਤੋਂ ਪਹਿਲਾਂ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੀ ਜਲਾਲਾਬਾਦ ਟੀਮ ਵੱਲੋਂ ਵੀ ਜਲਾਲਾਬਾਦ ਦੇ ਹੜਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਨੂੰ ਪੜਣ ਸਮੱਗਰੀ ਵੱਡੀ ਗਈ ਸੀ ।
ਕਮੇਟੀ ਆਗੂਆਂ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਇਹਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਵਚਨਬੱਧ ਹਨ।
ਇਸ ਮੌਕੇ ਤੇ ਦਪਿੰਦਰ ਸਿੰਘ ਢਿੱਲੋ, ਦਲੀਪ ਸਿੰਘ ਸੈਣੀ, ਛਿੰਦਰ ਕੁਮਾਰ, ਅਨਿਲ ਜਸੂਜਾ, ਧਰਮਿੰਦਰ ਗੁਪਤਾ, ਸੁਖਵਿੰਦਰ ਸਿੰਘ ਸਿੱਧੂ, ਸ਼ਗਨ ਲਾਲ ਅਤੇ ਅਮਨਦੀਪ ਸਿੰਘ ਬਰਾੜ ਹਾਜ਼ਰ ਸਨ।
ਇਸ ਨੇਕ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਫਾਜ਼ਿਲਕਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਦਾ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।