ਤਰਨ ਤਾਰਨ ਵਿਖੇ ਪੱਕਾ ਮੋਰਚਾ ਲੱਗਾ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕੰਪਿਊਟਰ ਆਧਿਆਪਕਾਂ ਦੇ ਪੁਲਿਸ ਵਲੋਂ ਜ਼ਬਰੀ ਟੈਂਟ ਪੁੱਟਣੇ ਤੇ ਗ੍ਰਿਫਤਾਰ ਕਰਨ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਸਖ਼ਤ ਨਿਖੇਧੀ ਕਰਦੀ ਹੈ – ਪੰਨੂ , ਲਾਹੌਰੀਆ

ਤਰਨ ਤਾਰਨ ਵਿਖੇ ਪੱਕਾ ਮੋਰਚਾ ਲੱਗਾ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕੰਪਿਊਟਰ ਆਧਿਆਪਕਾਂ ਦੇ ਪੁਲਿਸ ਵਲੋਂ ਜ਼ਬਰੀ ਟੈਂਟ ਪੁੱਟਣੇ ਤੇ ਗ੍ਰਿਫਤਾਰ ਕਰਨ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਸਖ਼ਤ ਨਿਖੇਧੀ ਕਰਦੀ ਹੈ – ਪੰਨੂ , ਲਾਹੌਰੀਆ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਵੱਲੋ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਤਰਨ ਤਾਰਨ ਵਿਖੇ ਪੱਕਾ ਮੋਰਚਾ ਲੱਗਾ ਕੇ ਲੋਕਤੰਤਰਿਕ ਤਰੀਕੇ ਨਾਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕੰਪਿਊਟਰ ਆਧਿਆਪਕਾਂ ਦੇ ਪੁਲਿਸ ਵਲੋਂ ਜ਼ਬਰੀ ਟੈਂਟ ਪੁੱਟਣੇ ਤੇ ਗ੍ਰਿਫਤਾਰ ਕਰਨਾ ਅਤਿ ਨਿੰਦਣਯੋਗ ਹੈ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ , ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਤਰਸੇਮ ਲਾਲ ਜਲੰਧਰ ਨਿਰਭੈ ਸਿੰਘ ਮਾਲੋਵਾਲ ਮਨੋਜ ਘਈ ਅਸ਼ੋਕ ਕੁਮਾਰ ਸਰਾਰੀ ਦਿਲਬਾਗ ਸਿੰਘ ਬੌਡੇ ਜਗਨਂਦਨ ਸਿੰਘ ਫਾਜਿਲਕਾ ਰਵੀ ਵਾਹੀ ਅਵਤਾਰ ਸਿੰਘ ਮਾਨ ਮਨਜੀਤ ਸਿੰਘ ਕਠਾਣਾ ਹਰਜੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਪਰਮਾਰ ਸੁਖਦੇਵ ਸਿੰਘ ਬੈਨੀਪਾਲ ਰਣਜੀਤ ਸਿੰਘ ਮੱਲਾ ਅਸ਼ਵਨੀ ਫੱਜੂਪੁਰ ਸੁਰਿੰਦਰ ਕੁਮਾਰ ਮੋਗਾ ਗੁਰਵਿੰਦਰ ਸਿੰਘ ਬੱਬੂ ਜਤਿੰਦਰ ਕੁਮਾਰ ਚਮਕੌਰ ਸਾਹਿਬ ਨੇ ਕਿਹਾ ਕਿ ਆਪਣੇ ਆਪਣੇ ਹੱਕ ਮੰਗ ਰਹੇ ਅਧਿਆਪਕਾਂ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਜਿਹਨਾਂ ਵਾਅਦਿਆ ਨਾਲ ਪੰਜਾਬ ਸਰਕਾਰ ਬਣਾਈ ਸੀ ਉਸਦੇ ਐਨ ਉਲਟ ਜਾ ਕੇ ਹੱਕ ਮੰਗਦੇ ਸੰਘਰਸ਼ੀਲ ਮੁਲਾਜਮਾਂ ਨਾਲ ਸਰਕਾਰ ਧੱਕਾ ਕਰ ਰਹੀ ਹੈ ਜਿਸਦਾ ਵਿਰੋਧ ਕੀਤਾ ਜਾਵੇਗਾ ।

Scroll to Top