26 ਨੂੰ ਤਰਨਤਾਰਨ ਜਿਮਨੀ ਚੋਣ ਚ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਂ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਪੰਜਾਬ ਭਰ ਦੇ ਸਾਰੇ ਜਿਲ੍ਹੇ ਕਰ ਰਹੇ ਵੱਡੀ ਸ਼ਮੂਲੀਅਤ – ਪੰਨੂ / ਲਾਹੌਰੀਆ

26 ਨੂੰ ਤਰਨਤਾਰਨ ਜਿਮਨੀ ਚੋਣ ਚ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਂ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਪੰਜਾਬ ਭਰ ਦੇ ਸਾਰੇ ਜਿਲ੍ਹੇ ਕਰ ਰਹੇ ਵੱਡੀ ਸ਼ਮੂਲੀਅਤ – ਪੰਨੂ / ਲਾਹੌਰੀਆ
ਸੈਂਕੜੇ ਗੱਡੀਆਂ ਲੈਕੇ ਠਾਠਾਂ ਮਾਰਦੇ ਇਕੱਠ ਨਾਲ ਐਲੀਮੈਂਟਰੀ ਅਧਿਆਪਕ ਕਰਨਗੇ ਝੰਡਾ ਮਾਰਚ । ਵਿੱਤੀ ਤੇ ਵਿਭਾਗੀ ਮੰਗਾਂ ਦੇ ਹੱਲ ਲਈ ਹੋ ਰਹੇ ਝੰਡਾ ਮਾਰਚ ਚ ਅਧਿਆਪਕ ਸਰਕਾਰ ਵਿਰੁੱਧ ਕਰਨਗੇ ਅਵਾਜ ਬੁਲੰਦ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਆਪਣੀਆ ਵਿੱਤੀ ਤੇ ਵਿਭਾਗੀ ਮੰਗਾਂ ਨੂੰ ਮਨਵਾਉਣ ਲਈ ਜਿਹਨਾਂ ਚ ਪੰਜਾਬ ਸਟਕਾਰ ਵੱਲੋ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਨੋਟੀਫੀਕੇਸ਼ਨ ਨਾ ਕਰਨ ਦੇ ਰੋਸ ਵਜੋ ਅਤੇ ਛੇਵੇ ਪੇ ਕਮਿਸ਼ਨ ਵੱਲੋ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਈ ਟੀ ਟੀ , ਹੈੱਡਟੀਚਰ , ਸੈਂਟਰ ਹੈੱਡਟੀਚਰ , ਬੀ ਪੀ ਈ ਓਜ ਨੂੰ ਦਿੱਤੇ ਵੱਧ ਗੁਣਾਂਕ 2.59 ਲਾਗੂ ਕਰਨ ,ਬੰਦ ਕੀਤੇ ਪੇਂਡੂ ਭੱਤੇ , ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦੇ ਬਕਾਏ ਦੇਣ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ,ਹੈਡ ਟੀਚਰਜ ਦੀਆਂ 1904 ਪੋਸਟਾਂ ਮੁੜ ਬਹਾਲ ਕਰਨ ਵਾਲੀ ਵਿੱਤ ਵਿਭਾਗ ਨੂੰ ਆਈ ਪਰਪੋਜਲ ਪ੍ਰਵਾਨ ਕਰਨ 17-7-2020 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਪੰਜਾਬ ਪੇ – ਸਕੇਲ ਲਾਗੂ ਕਰਨ ,180 ਈ ਟੀ ਟੀ ਅਧਿਆਪਕਾਂ ਤੇ ਵੀ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਰੱਖ ਕੇ ਪੰਜਾਬ ਸਕੇਲ ਲਾਗੂ ਕਰਨ,6635 ਈ ਰੀਕਾਸਟ ਕੈਟਾਗਿਰੀਜ 117 ਅਧਿਆਪਕ ਸੇਵਾਵਾਂ ਪੱਕੀਆ ਕਰਨ , ਈ ਟੀ ਟੀ , ਹੈੱਡਟੀਚਰ ਸੈਂਟਰ ਹੈੱਡਟੀਚਰ ਤੇ ਬੀ ਪੀ ਈ ਓ ਨੂੰ ਵੱਧ ਪੇ ਸਕੇਲ ਦੇਕੇ ਵਿਸ਼ੇਸ਼ ਭੱਤੇ ਦੇਣ,ਮੈਡੀਕਲ ਪ੍ਰਤੀ ਪੂਰਤੀ ਕਲੇਮ ਦੀ ਜਗ੍ਹਾ ਇਲਾਜ ਲਈ ਹੈਲਥ ਕਾਰਡ ਜਾਰੀ ਕਰਨ, ਅਤੇ ਅਸਿਸਟੈਂਟ ਅਸੋਸੀਏਟ ਅਧਿਆਪਕਾਂ ਉੱਪਰ ਸੇਵਾ ਨਿਯਮ ਲਾਗੂ ਨਹੀ ਕੀਤੇ ਜਾ ਰਹੇ ,ਪਰਾਇਮਰੀ ਪੱਧਰ ਤੇ ਰਹਿੰਦੀਆਂ ਭਰਤੀ ਮੁਕੰਮਲ ਕਰਨ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਦੀ ਬਣਦੇ ਰੈਗੂਲਰ ਗ੍ਰੇਡ ਵਿੱਚ ਭਰਤੀ ਨਹੀ ਅਤੇ ਕਈ ਵਿਭਾਗੀ ਮੰਗਾਂ ਦਾ ਹੱਲ ਨਹੀ ਕੀਤਾ ਜਾ ਰਿਹਾ । ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਵਿੱਤੀ ਲੁੱਟ ਤੇ ਵਿਭਾਗੀ ਮੰਗਾਂ ਦੇ ਹੱਲ ਨਾ ਹੋਣ ਦੇ ਖਿਲਾਫ ਜਿਮਨੀ ਚੋਣ ਤਰਨਤਾਰਨ ਵਿੱਖੇ 26 ਅਕਤੂਬਰ ਨੂੰ ਕੀਤੇ ਜਾਚ ਰਹੇ ਝੰਡਾ ਮਾਰਚ ਚ ਸ਼ਮੂਲੀਅਤ ਕਰਨ ਦੀ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ ਕਰਦਿਆਂ ਕਿਹਾ ਹੈ ਕਿ ਮੰਗਾਂ ਦੇ ਹੱਲ ਲਈ ਹਰੇਕ ਅਧਿਆਪਕ ਜੋ ਸਰਕਾਰ ਵਿਰੁੱਧ ਗੁੱਸਾ ਰੱਖਦਾ ਹੈ ਸ਼ਮੂਲੀਅਤ ਕਰੇ ।
26 ਨੂੰ ਤਰਨਤਾਰਨ ਜਿਮਨੀ ਚੋਣ ਚ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਪੰਜਾਬ ਭਰ ਦੇ ਜਿਲੇ ਕਰ ਰਹੇ ਵੱਡੀ ਸ਼ਮੂਲੀਅਤ ਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਚੋ ਵੱਡੇ ਪੱਧਰ ਤੇ ਐਲੀਮੈਟਰੀ ਅਧਿਆਪਕ ਸ਼ਾਮਿਲ ਹੋ ਰਹੇ ਹਨ ।
ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਕੋਲੋ ਅਧਿਆਪਕਾਂ ਦਾ ਗੁੱਸਾ ਸੰਭਾਲਿਆ ਨਹੀ ਨਹੀ ਜਾਵੇਗਾ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਰਵੀ ਵਾਹੀ ਤੇ ਹੋਰ ਆਗੂਆ ਨੇ ਲਿਆ ਤਿਆਰੀਆਂ ਦਾ ਜਾਇਜਾ ।

Scroll to Top