26 ਨੂੰ ਤਰਨ ਤਾਰਨ ਜਿਮਨੀ ਚੋਂਣ ਚ’ ਈਟੀਯੂ ਪੰਜਾਬ (ਰਜਿ) ਵੱਲੋਂ ਕੀਤੇ ਜਾ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਦਾ ਆਗੂਆਂ ਨੇ ਸਟੇਟ ਮੀਟਿੰਗ ਕਰਕੇ ਲਿਆਂ ਜਾਇਜਾ ਤੇ ਆਗੂਆ ਦੀਆ ਲਗਾਈਆਂ ਡਿਊਟੀਆਂ – ਪੰਨੂ , ਲਹੌਰੀਆ

26 ਨੂੰ ਤਰਨ ਤਾਰਨ ਜਿਮਨੀ ਚੋਂਣ ਚ’ ਈਟੀਯੂ ਪੰਜਾਬ (ਰਜਿ) ਵੱਲੋਂ ਕੀਤੇ ਜਾ ਰਹੇ ਝੰਡਾ ਮਾਰਚ ਦੀਆਂ ਤਿਆਰੀਆਂ ਦਾ ਆਗੂਆਂ ਨੇ ਸਟੇਟ ਮੀਟਿੰਗ ਕਰਕੇ ਲਿਆਂ ਜਾਇਜਾ ਤੇ ਆਗੂਆ ਦੀਆ ਲਗਾਈਆਂ ਡਿਊਟੀਆਂ – ਪੰਨੂ , ਲਹੌਰੀਆ ਤਰਨਤਾਰਨ ਝੰਡਾ ਮਾਰਚ ਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਚੋ ਵੱਡੇ ਪੱਧਰ ਤੇ ਐਲੀਮੈਟਰੀ ਅਧਿਆਪਕ ਹੋ ਰਹੇ ਸ਼ਾਮਿਲ । ਵਿੱਤੀ ਤੇ ਵਿਭਾਗੀ ਮੰਗਾਂ ਦੇ ਹੱਲ ਲਈ ਹੋ ਰਹੇ ਝੰਡਾ ਮਾਰਚ ਚ ਅਧਿਆਪਕ ਸਰਕਾਰ ਵਿਰੁੱਧ ਕਰਨਗੇ ਅਵਾਜ ਬੁਲੰਦ । ਪੁਰਾਣੀ ਪੈਨਸ਼ਨ ਬਹਾਲੀ ਲਈ ਵੀ 2 ਨਵੰਬਰ ਨੂੰ ਹੋ ਰਹੇ ਝੰਡਾ ਮਾਰਚ ਚ ਕੀਤੀ ਜਾਵੇਗੀ ਵੱਡੀ ਸ਼ਮੂਲੀਅਤ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਆਪਣੀਆ ਵਿੱਤੀ ਤੇ ਵਿਭਾਗੀ ਮੰਗਾਂ ਨੂੰ ਮਨਵਾਉਣ ਲਈ ਜਿਹਨਾਂ ਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ,ਛੇਵੇ ਪੇ ਕਮਿਸ਼ਨ ਵੱਲੋ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਈ ਟੀ ਟੀ , ਹੈੱਡਟੀਚਰ , ਸੈਂਟਰ ਹੈੱਡਟੀਚਰ , ਬੀ ਪੀ ਈ ਓਜ ਨੂੰ ਦਿੱਤੇ ਵੱਧ ਗੁਣਾਂਕ 2.59 ਲਾਗੂ ਕਰਨ ,ਬੰਦ ਕੀਤੇ ਪੇਂਡੂ ਭੱਤੇ , ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦੇ ਬਕਾਏ ਦੇਣ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ,ਹੈਡ ਟੀਚਰਜ ਦੀਆਂ 1904 ਪੋਸਟਾਂ ਮੁੜ ਬਹਾਲ ਕਰਨ ਵਾਲੀ ਵਿੱਤ ਵਿਭਾਗ ਨੂੰ ਆਈ ਪਰਪੋਜਲ ਪ੍ਰਵਾਨ ਕਰਨ 17-7-2020 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਪੰਜਾਬ ਪੇ – ਸਕੇਲ ਲਾਗੂ ਕਰਨ ,180 ਈ ਟੀ ਟੀ ਅਧਿਆਪਕਾਂ ਤੇ ਵੀ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਰੱਖ ਕੇ ਪੰਜਾਬ ਸਕੇਲ ਲਾਗੂ ਕਰਨ,6635 ਈ ਰੀਕਾਸਟ ਕੈਟਾਗਿਰੀਜ 117 ਅਧਿਆਪਕ ਸੇਵਾਵਾਂ ਪੱਕੀਆ ਕਰਨ , ਈ ਟੀ ਟੀ , ਹੈੱਡਟੀਚਰ ਸੈਂਟਰ ਹੈੱਡਟੀਚਰ ਤੇ ਬੀ ਪੀ ਈ ਓ ਨੂੰ ਵੱਧ ਪੇ ਸਕੇਲ ਦੇਕੇ ਵਿਸ਼ੇਸ਼ ਭੱਤੇ ਦੇਣ,ਮੈਡੀਕਲ ਪ੍ਰਤੀ ਪੂਰਤੀ ਕਲੇਮ ਦੀ ਜਗ੍ਹਾ ਇਲਾਜ ਲਈ ਹੈਲਥ ਕਾਰਡ ਜਾਰੀ ਕਰਨ, ਪਰਾਇਮਰੀ ਪੱਧਰ ਤੇ ਰਹਿੰਦੀਆਂ ਭਰਤੀ ਮੁਕੰਮਲ ਕਰਨ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਦੀ ਬਣਦੇ ਰੈਗੂਲਰ ਗ੍ਰੇਡ ਵਿੱਚ ਭਰਤੀ ਨਹੀ ,ਅਸੋਸੀਏਟ ਅਤੇ ਅਸਿਸਟੈਂਟ ਅਸੋਸੀਏਟ ਅਧਿਆਪਕਾਂ ਉੱਪਰ ਸੇਵਾ ਨਿਯਮ ਲਾਗੂ ਨਹੀ ਕੀਤੇ ਜਾ ਰਹੇ ਅਤੇ ਕਈ ਵਿਭਾਗੀ ਮੰਗਾਂ ਦਾ ਹੱਲ ਨਹੀ ਕੀਤਾ ਜਾ ਰਿਹਾ । ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਵਿੱਤੀ ਲੁੱਟ ਦੇ ਖਿਲਾਫ ਜਿਮਨੀ ਚੋਣ ਤਰਨਤਾਰਨ ਵਿੱਖੇ 26 ਅਕਤੂਬਰ ਨੂੰ ਕੀਤੇ ਜਾਚ ਰਹੇ ਝੰਡਾ ਮਾਰਚ ਚ ਸ਼ਮੂਲੀਅਤ ਕਰਨ ਦੀ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ ਕਰਦਿਆਂ ਕਿਹਾ ਹੈ ਕਿ ਮੰਗਾਂ ਦੇ ਹੱਲ ਲਈ ਹਰੇਕ ਅਧਿਆਪਕ ਜੋ ਸਰਕਾਰ ਵਿਰੁੱਧ ਗੁੱਸਾ ਰੱਖਦਾ ਹੈ ਸ਼ਮੂਲੀਅਤ ਕਰੇ । 26 ਨੂੰ ਤਰਨਤਾਰਨ ਜਿਮਨੀ ਚੋਣ ਚ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਕੀਤੇ ਜਾ ਰਹੇ ਝੰਡਾ ਮਾਰਚ ਦੀਆ ਤਿਆਰੀਆ ਲਈ ਆਗੂਆਂ ਨੇ ਸਟੇਟ ਮੀਟਿੰਗ ਕਰਕੇ ਜਾਇਜਾ ਲੈਂਦਿਆ ਕਿਹਾ ਕਿ ਤਰਨਤਾਰਨ ਪਹੁੰਚਣ ਲਈ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਚੋ ਵੱਡੇ ਪੱਧਰ ਤੇ ਐਲੀਮੈਟਰੀ ਅਧਿਆਪਕ ਸ਼ਾਮਿਲ ਹੋ ਰਹੇ ਹਨ । ਸਰਕਾਰ ਤੇ ਪ੍ਰਸ਼ਾਸ਼ਨ ਕੋਲੋ ਅਧਿਆਪਕਾਂ ਦਾ ਗੁੱਸਾ ਸਾਂਭਿਆ ਨਹੀ ਜਾਵੇਗਾ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ , ਦਲਜੀਤ ਸਿੰਘ ਲਹੌਰੀਆ , ਸਤਵੀਰ ਸਿੰਘ ਰੌਣੀ,ਹਰਕ੍ਰਿਸ਼ਨ ਸਿੰਘ ਮੋਹਾਲੀ,ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਗੁਰਵਿਂਦਰ ਸਿੰਘ ਬੱਬੂ,ਸੋਹਣ ਸਿੰਘ ਮੋਗਾ, ਅਮ੍ਰਿਤਪਾਲ ਸਿੰਘ,ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ,ਰਵੀ ਵਾਹੀ, ਜਗਨੰਦਨ ਸਿੰਘ ਫਾਜਿਲਕਾ, ਅਵਤਾਰ ਸਿੰਘ ਮਾਨ , ਨਵਦੀਪ ਸਿੰਘ ਅੰਮ੍ਰਿਤਸਰ, ਕੁਲਦੀਪ ਸਿੰਘ ਨਵਾਂਸ਼ਹਿਰ, ਰਵੀ ਕਾਂਤ ਦਿਗਪਾਲ, ਹਰਵਿੰਦਰ ਸਿੰਘ ਹੈਪੀ , ਰਿਸ਼ੀ ਕੁਮਾਰ ਜਲੰਧਰ , ਸੁਰਿੰਦਰ ਕੁਮਾਰ ਮੋਗਾ, ਮਨਜੀਤ ਸਿੰਘ ਹੁਸ਼ਿਆਰਪੁਰ ,ਚਰਨਜੀਤ ਸਿੰਘ, ਬਲਕਰਨ ਸਿੰਘ ਮੋਗਾ ,ਜਤਿੰਦਰ ਕੁਮਾਰ ਚਮਕੌਰ ਸਾਹਿਬ,ਰਮਨ ਕੁਮਾਰ ਪਠਾਨਕੋਟ,ਮਨਜੀਤ ਸਿੰਘ ਪਾਰਸ, ਸੁਖਵਿੰਦਰ ਸਿੰਘ ਧਾਮੀ ,ਗੁਰਬੀਰ ਸਿੰਘ ਦਦੇਹਰ ਸਾਹਿਬ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈਟੀਯੂ ਪੰਜਾਬ (ਰਜਿ ) ਸ਼ਾਮਿਲ ਸਨ ।

Scroll to Top