
5994 ਬੇਰੁਜ਼ਗਾਰ ETT ਅਧਿਆਪਕਾਂ ਵੱਲੋਂ 23 ਅਕਤੂਬਰ ਨੂੰ ਵੱਡਾ ਇਕੱਠਮੋਹਾਲੀ ‘ਚ ਡੀ.ਪੀ.ਆਈ. ਦਫ਼ਤਰ ਅੱਗੇ ਧਰਨਾ ਜਾਰੀ, ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ
https://whatsapp.com/channel/0029VaCjp0l59PwSkOIAVX3X
:ਪੰਜਾਬ ਦੇ 5994 ਬੇਰੁਜ਼ਗਾਰ ETT ਅਧਿਆਪਕਾਂ ਵੱਲੋਂ ਡੀ.ਪੀ.ਆਈ. ਦਫ਼ਤਰ ਮੋਹਾਲੀ ਦੇ ਬਾਹਰ 25 ਅਗਸਤ ਤੋਂ ਲਗਾਇਆ ਗਿਆ ਧਰਨਾ ਹੁਣ ਵੀ ਜਾਰੀ ਹੈ ਅਤੇ ਅੱਜ ਇਹ 58ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਯੂਨੀਅਨ ਦੇ ਅਗੂਆਂ ਨੇ ਦੱਸਿਆ ਕਿ ਧਰਨਾ ਸ਼ਾਂਤੀਪੂਰਨ ਢੰਗ ਨਾਲ ਤੇ ਪ੍ਰਸ਼ਾਸਨ ਨਾਲ ਮਿਲ ਕੇ ਚਲਾਇਆ ਗਿਆ, ਜਿਸ ਨਾਲ ਸਰਕਾਰ ਵੱਲੋਂ ਫਾਈਲਾਂ ਦਾ ਕੰਮ ਸ਼ੁਰੂ ਹੋਇਆ ਸੀ। ਪਰ ਹੁਣ ਫਾਈਲਾਂ ਸਿੱਖਿਆ ਸਕੱਤਰ ਮੈਡਮ ਕੋਲ ਪਈਆਂ ਹਨ ਅਤੇ ਉਨ੍ਹਾਂ ਵੱਲੋਂ ਅਜੇ ਤੱਕ ਪਰਮਿਸ਼ਨ ਜਾਰੀ ਨਹੀਂ ਕੀਤੀ ਗਈ।ਯੂਨੀਅਨ ਅਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਪਿਛਲੇ ਕਈ ਹਫਤਿਆਂ ਤੋਂ ਸਿਰਫ਼ ਭਰੋਸੇ ਤੇ ਲਾਰੇ ਲਾ ਰਹੀ ਹੈ, ਪਰ ਹਾਲਾਤ ‘ਚ ਕੋਈ ਵਾਸਤਵਿਕ ਤਰੱਕੀ ਨਹੀਂ ਹੋਈ। ਇਸ ਸਬੰਧੀ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਵੀਰਵਾਰ, 23 ਅਕਤੂਬਰ ਨੂੰ ਸਵੇਰੇ 10 ਵਜੇ ਡੀ.ਪੀ.ਆਈ. ਦਫ਼ਤਰ ਮੋਹਾਲੀ ਅੱਗੇ ਇੱਕ ਵੱਡਾ ਰਾਜਵਿਆਪੀ ਇਕੱਠ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।ਯੂਨੀਅਨ ਵੱਲੋਂ ਸਾਰੇ ਅਧਿਆਪਕ ਸਾਥੀਆਂ ਤੇ ਇਨਸਾਫ਼-ਪਸੰਦ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ, ਤਾਂ ਜੋ ਭਰਤੀ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਅੱਗੇ ਵਧਾਇਆ ਜਾ ਸਕੇ।📅 ਤਾਰੀਖ: ਵੀਰਵਾਰ, 23 ਅਕਤੂਬਰ🕙 ਸਮਾਂ: ਸਵੇਰੇ 10 ਵਜੇ📍 ਸਥਾਨ: ਡੀ.ਪੀ.ਆਈ. ਦਫ਼ਤਰ, ਮੋਹਾਲੀਯੂਨੀਅਨ ਅਗੂਆਂ ਨੇ ਕਿਹਾ — “ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ ਇਸਨੂੰ ਸੌ ਕੇ ਗਵਾ ਲਵੋ ਜਾਂ ਮਿਹਨਤ ਕਰਕੇ ਕਮਾ ਲਵੋ।”