ਬਠਿੰਡਾ (ਅਕਤੂਬਰ 16)ਹਾਕੀ ਅੰਡਰ-14 ਵਿੱਚ ਪੀ.ਆਈ.ਐਸ. ਜਲੰਧਰ ਤੇ 🏏 ਕ੍ਰਿਕਟ ਅੰਡਰ-17 ਵਿੱਚ ਪਟਿਆਲਾ ਬਣਿਆ ਚੈਂਪੀਅਨ

🏑 ਹਾਕੀ ਅੰਡਰ-14 ਵਿੱਚ ਪੀ.ਆਈ.ਐਸ. ਜਲੰਧਰ ਤੇ 🏏 ਕ੍ਰਿਕਟ ਅੰਡਰ-17 ਵਿੱਚ ਪਟਿਆਲਾ ਬਣਿਆ ਚੈਂਪੀਅਨ ਬਠਿੰਡਾ (ਅਕਤੂਬਰ 16):ਅੱਜ ਮਿਤੀ 16-10-2025 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਬਠਿੰਡਾ ਮਮਤਾ ਖੁਰਾਣਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਦੀ ਅਗਵਾਈ ਹੇਠ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਧੀਨ ਕ੍ਰਿਕਟ ਅੰਡਰ-17 ਅਤੇ ਹਾਕੀ ਅੰਡਰ-14 ਲੜਕਿਆਂ ਦੇ ਮੁਕਾਬਲੇ ਸਾਨੋਂ-ਸੌਕਤ ਨਾਲ ਸੰਪੰਨ ਹੋਏ।ਇਨਾਮ ਵੰਡ ਸਮਾਰੋਹ ਵਿੱਚ ਉਲੰਪੀਅਨ ਅਵਨੀਤ ਕੌਰ ਸਿੱਧੂ (ਏ.ਆਈ.ਜੀ., ਪੰਜਾਬ ਪੁਲਿਸ ਬਠਿੰਡਾ ਰੇਂਜ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈਆਂ। ਉਨ੍ਹਾਂ ਦਾ ਸਵਾਗਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਗਿੱਲ (ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ) ਵੱਲੋਂ ਬੁਕੇ ਦੇ ਕੇ ਕੀਤਾ ਗਿਆ।ਅਵਨੀਤ ਕੌਰ ਸਿੱਧੂ ਜੀ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋਏ ਕਿਹਾ ਕਿ “ਖੇਡਾਂ ਸਰੀਰ ਲਈ ਉਨੀਆਂ ਹੀ ਜ਼ਰੂਰੀ ਹਨ ਜਿੰਨੀਆਂ ਭੋਜਨ ਅਤੇ ਪਾਣੀ।” ਉਹਨਾਂ ਕਿਹਾ ਕਿ ਖੇਡਾਂ ਰਾਹੀਂ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਮੰਦ ਆਦਤਾਂ ਤੋਂ ਬਚਿਆ ਜਾ ਸਕਦਾ ਹੈ। ਇਸ ਸਮੇਂ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਮੁਕਤ ਮੁਹਿੰਮਾਂ ਵਿੱਚ ਸਰਗਰਮ ਤਰੀਕੇ ਨਾਲ ਕੰਮ ਕਰ ਰਹੀ ਹੈ।—🎯 ਕ੍ਰਿਕਟ ਅੰਡਰ-17 ਨਤੀਜੇਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਨੁਸਾਰ ਸੈਮੀਫਾਈਨਲ ਮੁਕਾਬਲਿਆਂ ਵਿੱਚ ਮੋਹਾਲੀ ਨੇ ਬਠਿੰਡਾ ਨੂੰ 6 ਵਿਕਟਾਂ ਨਾਲ ਅਤੇ ਪਟਿਆਲਾ ਨੇ ਹੁਸ਼ਿਆਰਪੁਰ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਵਿੱਚ ਪਟਿਆਲਾ ਨੇ ਮੋਹਾਲੀ ਨੂੰ ਹਰਾ ਕੇ ਪੰਜਾਬ ਚੈਂਪੀਅਨ ਬਣਨ ਦਾ ਮਾਨ ਹਾਸਿਲ ਕੀਤਾ, ਜਦਕਿ ਬਠਿੰਡਾ ਨੇ ਹੁਸ਼ਿਆਰਪੁਰ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਆ।—🏑 ਹਾਕੀ ਅੰਡਰ-14 ਨਤੀਜੇਸੈਮੀਫਾਈਨਲ ਮੁਕਾਬਲਿਆਂ ਵਿੱਚ ਪੀ.ਆਈ.ਐਸ. ਜਲੰਧਰ ਨੇ ਚਚਰੜੀ ਵਿੰਗ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ ਪੀ.ਆਈ.ਐਸ. ਮੋਹਾਲੀ ਨੇ ਬਠਿੰਡਾ ਨੂੰ 3-0 ਨਾਲ ਹਰਾਇਆ। ਫਾਈਨਲ ਮੈਚ ਵਿੱਚ ਪੀ.ਆਈ.ਐਸ. ਜਲੰਧਰ ਨੇ ਪੀ.ਆਈ.ਐਸ. ਮੋਹਾਲੀ ਨੂੰ 4-0 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਸਨਮਾਨ ਹਾਸਿਲ ਕੀਤਾ। ਤੀਜੇ ਸਥਾਨ ਲਈ ਚਚਰੜੀ ਵਿੰਗ ਨੇ ਬਠਿੰਡਾ ਨੂੰ 3-1 ਨਾਲ ਹਰਾਇਆ।—👥 ਸਮਾਗਮ ’ਚ ਉਪਸਥਿਤਇਸ ਮੌਕੇ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਰਿੰਦਰਪਾਲ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ (ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ), ਮੁੱਖ ਅਧਿਆਪਕ ਗੁਰਵਰਿੰਦਰ ਸਿੰਘ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਮਾਨਵ ਨਾਗਪਾਲ (ਜ਼ਿਲ੍ਹਾ ਰੀਸੋਰਸ ਪਰਸਨ), ਕੁਲਵੀਰ ਸਿੰਘ ਘੁੱਦਾ (ਲੇਕ ਫਿਜੀ), ਰਣਧੀਰ ਸਿੰਘ (ਕਨਵੀਨਰ ਹਾਕੀ), ਰਵਿੰਦਰ ਸਿੰਘ ਰਿੰਕਾ, ਜਸਵਿੰਦਰ ਸਿੰਘ, ਵਿਨੋਦ ਕੁਮਾਰ, ਜਗਮੋਹਨ ਸਿੰਘ ਡੀਪੀਈ, ਹਰਪਾਲ ਸਿੰਘ ਡੀਪੀਈ, ਰੇਸ਼ਮ ਸਿੰਘ ਡੀਪੀਈ, ਸੁਖਮੰਦਰ ਸਿੰਘ ਖਾਲਸਾ, ਗੁਰਲਾਲ ਸਿੰਘ ਡੀਪੀਈ, ਗੁਰਿੰਦਰਜੀਤ ਸਿੰਘ, ਅਵਤਾਰ ਸਿੰਘ ਮੋੜ ਮੰਡੀ, ਹਰਭਗਵਾਨ ਦਾਸ ਪੀਟੀਆਈ ਅਤੇ ਹੋਰ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਰਹੇ।

Scroll to Top