ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਨਾ ਹੋਣ ਕਾਰਨ, ਪੰਜਾਬ ਦੇ ਸਮੂਹ ਮੁਲਾਜ਼ਮ ਕਾਲੀ ਦੀਵਾਲੀ ਮਨਾਉਣਗੇ – ਪੰਨੂ ਤੇ ਲਾਹੌਰੀਆ

ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਮੁਲਾਜ਼ਮ ਵਰਗ ਨੂੰ ਡੀਏ ਦੀ 16% ਕਿਸ਼ਤ ਨਾ ਦੇ ਕੇ ਤੇ ਪੇਂਅ ਕਮਿਸ਼ਨ ਦੇ ਬਕਾਏ ਨਾ ਦੇ ਕੇ ਸਮੂਹ ਮੁਲਾਜ਼ਮ ਵਰਗ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਕਰ ਰਹੀ ਹੈ । ਲਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਹਰ ਵਾਰ ਹੀ ਦਿਵਾਲੀ ਮੌਕੇ ਤੇ ਮੁਲਾਜ਼ਮਾਂ ਨਾਲ ਧੋਖਾ ਕਰਦੀ ਹੈ, ਤੇ ਮੁਲਾਜ਼ਮ ਹਰ ਵਾਰੀ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਹੁੰਦੇ ਹਨ l ਪੰਜਾਬ ਸਰਕਾਰ ਦਾ ਤਿਉਹਾਰਾਂ ਦੇ ਮੌਕੇ ਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਨਾ ਦੇਣਾ ਬਹੁਤ ਹੀ ਘਟੀਆ ਕਿਰਦਾਰ ਹੈ l ਅਲੀ ਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਇਸ ਦੀ ਜ਼ੋਰਦਾਰ ਸ਼ਬਦਾਂ ਨਖੇਧੀ ਕਰਦੀ ਹੈ ਤੇ ਸਰਕਾਰ ਨੂੰ ਜੋਰ ਦੇ ਕਹਿੰਦੀ ਹੈ ਕਿ ਉਹ ਜਲਦੀ ਤੋਂ ਜਲਦੀ ਮੰਗਾਈ ਭੱਤੇ ਦੀ ਕਿਸ਼ਤ ਜਾਰੀ ਕਰੇ ਤਾਂ ਕਿ ਮੁਲਾਜ਼ਮ ਵੀ ਦੀਵਾਲੀ ਦਾ ਤਿਹਾਰ ਖੁਸ਼ੀ ਖੁਸ਼ੀ ਮਨਾ ਸਕਣ l ਇਸ ਮੌਕੇ ਨਰੇਸ਼ ਪਨਿਆੜ ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ , ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ , ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ , ਤਰਸੇਮ ਲਾਲ ਜਲੰਧਰ, ਖੁਸ਼ਪ੍ਰੀਤ ਸਿੰਘ ਕੰਗ, ਸੰਜੀਤ ਸਿੰਘ ਨਿੱਜਰ, ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ l

Scroll to Top