ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਬਲਾਕ ਖੂਈਆਂ ਸਰਵਰ ਦੇ 28 ਅਧਿਆਪਕਾਂ ਦਾ ਕੀਤਾ ਸਨਮਾਨ

ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਬਲਾਕ ਖੂਈਆਂ ਸਰਵਰ ਦੇ 28 ਅਧਿਆਪਕਾਂ ਦਾ ਕੀਤਾ ਸਨਮਾਨ ਸਟੇਟ ਐਵਾਰਡੀ 2025 ਸ਼੍ਰੀ ਅਭਿਸ਼ੇਕ ਕਟਾਰਿਆ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਵੱਲੋਂ ਉਚੇਚੇ ਤੌਰ ’ਤੇ ਕੀਤਾ ਸਨਮਾਨਅਵਾਰਡੀ ਅਧਿਆਪਕ ਬਾਕੀ ਅਧਿਆਪਕਾਂ ਲਈ ਬਣਨਗੇ ਪ੍ਰੇਰਨਾ ਸ੍ਰੋਤ -ਡੀਈਓ ਸਤੀਸ਼ ਕੁਮਾਰ, ਬੀਪੀਈਓ ਸਤੀਸ਼ ਮਿਗਲਾਨੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆ ਸਰਵਰ ਸ਼੍ਰੀ ਸਤੀਸ਼ ਮਿਗਲਾਨੀ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਆਪਣੇ ਬਲਾਕ ਖੂਈਆਂ ਸਰਵਰ ਦੇ 28 ਅਧਿਆਪਕਾਂ ਦਾ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੇ ਤਜ਼ਰਬੇ ਅਤੇ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੀਤੇ ਉਪਰਾਲਿਆਂ ਸਦਕਾ ਬਲਾਕ ਪੱਧਰ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਬੀਪੀਈਓ ਮਿਗਲਾਨੀ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਲਾਕ ਖੂਈਆਂ ਸਰਵਰ ਦੇ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਦਿਨ–ਰਾਤ ਮਿਹਨਤ ਕਰ ਰਹੇ ਹਨ। ਉਹਨਾਂ ਖੁੱਲੇ ਦਿਲ ਨਾਲ ਸਾਰਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਬਲਾਕ ਦੇ ਪ੍ਰਾਇਮਰੀ ਸਕੂਲਾਂ ਦਾਨੇਵਾਲਾ ਸਤਕੋਸੀ ਅਤੇ ਗਿੱਦੜਾਂ ਵਾਲੀ ਦੀਆਂ ਬੇਮਿਸਾਲ ਵੀਡਿਓਜ਼ ਦਿਖਾ ਕੇ ਬਾਕੀਆਂ ਲਈ ਪ੍ਰੇਰਨਾ ਸ੍ਰੋਤ ਵੱਜੋਂ ਉਦਾਹਰਨ ਪੇਸ਼ ਕੀਤੀ।ਇਸ ਮੌਕੇ ਬਲਾਕ ਦੇ ਅਧਿਆਪਕ ਸ. ਮੰਗਲ ਸਿੰਘ, ਸ਼੍ਰੀ ਰਵਿੰਦਰ ਕੁਮਾਰ, ਸ਼੍ਰੀ ਪ੍ਰਦੀਪ ਕੁਮਾਰ, ਸ਼੍ਰੀਮਤੀ ਹਰਵੰਤ ਕੌਰ, ਸ਼੍ਰੀ ਸੰਦੀਪ ਕੁਮਾਰ, ਸ਼੍ਰੀਮਤੀ ਰਮਨ ਦੇਵੀ, ਸ. ਜਗਮੀਤ ਸਿੰਘ, ਸ਼੍ਰੀ ਨਰਿੰਦਰ ਕੁਮਾਰ, ਸ਼੍ਰੀਮਤੀ ਪ੍ਰਵੀਨ ਕੁਮਾਰੀ, ਸ਼੍ਰੀ ਵਿਜੇ ਕੁਮਾਰ, ਸ਼੍ਰੀ ਸੋਹਨ ਲਾਲ, ਸ਼੍ਰੀਮਤੀ ਰਜਨੀ ਬਾਲਾ, ਸ਼੍ਰੀ ਪਰਦੀਪ ਕੁਮਾਰ, ਸ਼੍ਰੀਮਤੀ ਸੀਮਾ ਰਾਣੀ, ਸ. ਮੰਗਲ ਸਿੰਘ, ਸ਼੍ਰੀ ਮਾੜੂ ਰਾਮ, ਸ਼੍ਰੀ ਰਾਜ ਕੁਮਾਰ, ਸ਼੍ਰੀਮਤੀ ਮੀਨੂੰ ਬਾਲਾ, ਸ਼੍ਰੀਮਤੀ ਰਣਜੀਤ ਕੰਬੋਜ, ਸ਼੍ਰੀ ਛੈਲਾ, ਸ਼੍ਰੀਮਤੀ ਅਨੂੰ ਬਾਲਾ, ਸ. ਸੇਵਕ ਸਿੰਘ, ਸ. ਰਘੂਬੀਰ ਸਿੰਘ, ਸ਼੍ਰੀ ਲਵਿਸ਼ ਕੁੱਕੜ, ਸ. ਕੁਲਦੀਪ ਸਿੰਘ, ਸ਼੍ਰੀ ਰਾਜਿੰਦਰ ਕੁਮਾਰ, ਸ਼੍ਰੀ ਰਾਕੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਫ਼ਾਜ਼ਿਲਕਾ ਸ਼੍ਰੀ ਸਤੀਸ਼ ਕੁਮਾਰ ਅਤੇ ਬੀਪੀਈਓ ਅਬੋਹਰ–1 ਸ਼੍ਰੀ ਅਜੇ ਛਾਬੜਾ ਨੇ ਵੀ ਅਧਿਆਪਕਾਂ ਨੂੰ ਸੰਬੋਧਨ ਕੀਤਾ ਅਤੇ ਸਨਮਾਨ ਲਈ ਸਾਰਿਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਬਲਾਕ ਦੇ ਸਮੂਹ ਸੀ. ਐਚ. ਟੀ., ਬੀ. ਆਰ. ਸੀ. ਅਤੇ ਦਫ਼ਤਰੀ ਸਟਾਫ਼ ਹਾਜ਼ਰ ਸੀ। ਮੰਚ ਸੰਚਾਲਨ ਸ਼੍ਰੀ ਪ੍ਰਦੂਮਨ ਦੁਆਰਾ ਬਾਖੂਬੀ ਨਿਭਾਇਆ ਗਿਆ।

Scroll to Top