ਈਟੀਟੀ ਅਧਿਆਪਕ ਯੂਨੀਅਨ ਇਕਾਈ ਫਾਜ਼ਿਲਕਾ ਦੀ ਪੁਰਾਣੀ ਪੈਨਸ਼ਨ ਅਤੇ ਹੋਰ ਲਟਕਦੇ ਵਿਭਾਗੀ ਮੁੱਦਿਆਂ ਸੰਬੰਧੀ ਮੀਟਿੰਗ

ਈਟੀਟੀ ਅਧਿਆਪਕ ਯੂਨੀਅਨ ਇਕਾਈ ਫਾਜ਼ਿਲਕਾ ਦੀ ਪੁਰਾਣੀ ਪੈਨਸ਼ਨ ਅਤੇ ਹੋਰ ਲਟਕਦੇ ਵਿਭਾਗੀ ਮੁੱਦਿਆਂ ਸੰਬੰਧੀ ਮੀਟਿੰਗ

31 ਅਗਸਤ ਦੀ ਜਲੰਧਰ ਕਨਵੈਂਨਸ਼ਨ ਲਈ ਫਾਜ਼ਿਲਕਾ ਜ਼ਿਲ੍ਹਾ ਪੂਰੀ ਤਰ੍ਹਾਂ ਤਿਆਰ

ਈਟੀਟੀ ਅਧਿਆਪਕ ਯੂਨੀਅਨ,ਫਾਜ਼ਿਲਕਾ ਇਕਾਈ ਦੀ ਪੁਰਾਣੀ ਪੈਨਸ਼ਨ ਅਤੇ ਹੋਰ ਮੁੱਦਿਆਂ ਸੰਬੰਧੀ ਮੀਟਿੰਗ ਸ਼ਹਿਰ ਫਾਜ਼ਿਲਕਾ ਵਿੱਚ ਕੀਤੀ ਗਈ, ਜੋ ਕੀ ਸਰਦਾਰ ਕੁਲਦੀਪ ਸਿੰਘ ਸੱਭਰਵਾਲ ਜ਼ਿਲ੍ਹਾ ਪ੍ਰਧਾਨ ਅਤੇ ਸਾਹਿਬ ਰਾਜਾ ਕੋਹਲੀ ਸਟੇਟ ਕਮੇਟੀ ਮੇਂਬਰ ਦੀ ਅਗਵਾਈ ਵਿੱਚ ਹੋਈ। 31 ਅਗਸਤ ਦੀ ਜਲੰਧਰ ਕਨਵੈਂਨਸ਼ਨ ਲਈ ਸਾਰੇ ਸਾਥੀਆਂ ਨੇ ਵੱਧ ਤੋਂ ਵੱਧ ਵਿਚਾਰ ਦਿੱਤੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਜਿਲ੍ਹਾ ਸਕੱਤਰ ਸਿਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਨੋਟੀਫ਼ਿਕੇਸ਼ਨ ਲੱਗਭਗ ਚਾਰ ਸਾਲ ਪਹਿਲਾਂ ਜਾਰੀ ਕੀਤਾ ਸੀ, ਨੂੰ ਲਾਗੂ ਕਰਨਾ ਬਣਦਾ ਜਦਕਿ ਨੇੜੇ ਹਿਮਾਚਲ ਸਰਕਾਰ ਨੇ ਬਾਅਦ ਵਿੱਚ ਆ ਕੇ ਕਦੋਂ ਦੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ। ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਜਲਦੀ ਹੀ ਪੁਰਾਣੀ ਪੈਨਸ਼ਨ ਵਿਵਸਥਾ ਤਹਿਤ ਐਸ.ਓ.ਪੀ ਲਾਗੂ ਕਰਨੀ ਚਾਹੀਦੀ ਹੈ। ops 1972 ਨਿਯਮਾਂ ਤਹਿਤ sop ਜਾਰੀ ਕਰਕੇ ਸੰਪੂਰਨ ਨੋਟੀਫਿਕੇਸ਼ਨ ਜਾਰੀ ਕਰਨ ਅਤੇ gpf ਖਾਤੇ ਖੋਲਣ ਅਤੇ ਸਰਕਾਰ ਬਣਨ ਤੋਂ ਪਹਿਲਾ 2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜਮਾਂ ਨਾਲ ਕੀਤਾ ਵਾਦਾ ਪੂਰਾ ਕਰੇ।
ਅਮਨਦੀਪ ਬਰਾੜ ਅਤੇ ਸਵੀਕਾਰ ਗਾਂਧੀ ਨੇ ਦੱਸਿਆ ਕਿ ਇਹ ਲੜਾਈ ਸਾਡੇ ਮੁਲਾਜ਼ਮਾਂ ਦੀ ਹੌਂਦ ਅਤੇ ਸਾਡੇ ਬੁਢਾਪੇ ਦੀ ਡੰਗੋਰੀ ਦੀ ਲੜਾਈ ਹੈ।
ਸਾਥੀ ਅਰੁਣ ਤੇ ਯੋਜੇਂਦਰ ਯੋਗੀ ਨੇ ਕਿਹਾ ਕਿ ਓਹਨਾ ਵੱਲੋਂ 31 ਅਗਸਤ ਦੀ ਜਲੰਧਰ ਕਨਵੈਨਸ਼ਨ ਤੇ ਵੱਧ ਤੋਂ ਵੱਧ ਸਾਥੀ ਲੈਕੇ ਜਾਣ ਦੀ ਪੂਰੀ ਤਿਆਰੀ ਹੈ। ਰਾਕੇਸ਼ ਕੋਹਲੀ ਤੇ ਅਨਿਲ ਖੱਨਾ ਨੇ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਸਾਡੀ ਹੱਕੀ ਮੰਗ ਪੁਰਾਣੀ ਪੈਨਸ਼ਨ ਪੈਂਡੂ ਭੱਤਾ,, ਬਾਰਡਰ ਭੱਤਾ ਅਤੇ ਅਨੋਮਲੀ ਦੁਰ ਕਰਨ ਲਯੀ ਏ ਸੀ ਪੀ ਨੂੰ ਜਲਦੀ ਲਾਗੂ ਕਰਨਾ ਚਾਹੀਦਾ ਹੈ।ਕੇਡਰ ਨੇ ਸਰਕਾਰ ‘ਤੇ ਰੋਸ ਜਤਾਇਆ ਕਿ ਜੋ ਸਰਕਾਰ ਇਹ ਕਹਿ ਕੇ ਆਈ ਸੀ ਕਿ ਪੁਰਾਣੀ ਪੈਨਸ਼ਨ ਪਹਿਲੀ ਕੈਬਿਨੇਟ ਮੀਟਿੰਗ ਵਿੱਚ ਲਾਗੂ ਕਰਾਂਗੇ। ਓਹਨਾ ਨੂੰ ਅੱਜ ਲੱਗਭੱਗ ਚਾਰ ਸਾਲ ਹੋਣ ਨੂੰ ਆ ਗਏ ਪਰੰਤੂ ਸਾਰੇ ਲਾਰੇ ਹੀ ਸਾਬਿਤ ਹੋਏ। ਬਾਕੀ ਹੋਰ ਸਾਥੀਆਂ ਨੇ ਵੀ ਸਰਕਾਰ ਦੁਆਰਾ ਕੀਤੇ ਪੁਰਾਣੀ ਪੈਨਸ਼ਨ ਸੰਬੰਧੀ ਇਸਤਿਹਾਰਾਂ ਅਤੇ ਲਾਰਿਆਂ ਨੂੰ ਸਿਰੇ ਤੋਂ ਨਿੰਦੀਆ ਕੀਤੀ |ਹੁਣ ਸਰਕਾਰ ਨਾਲ ਆਰ ਪਾਰ ਦਾ ਸੰਗਰਸ਼ ਸ਼ੁਰੂ ਕਰਨ ਲਈ ਸਮੁੱਚੇ ਪੰਜਾਬ ਦਾ ਕੇਡਰ ਤਿਆਰ ਬਰ ਤਿਆਰ ਬੈਠਾ ਹੈ।

Scroll to Top