ਜ਼ਿਲ੍ਹਾ ਸਿੱਖਿਆ ਅਫ਼ਸਰ ( ਐ ) ਲੁਧਿਆਣਾ ਰਵਿੰਦਰ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੁੱਗਰੀ ਦਾ ਦੌਰਾ ਸਕੂਲ ‘ਚ ਅਨੁਸ਼ਾਸਨ ਸੁਧਾਰਨ ਦੀ ਸਖ਼ਤ ਜ਼ਰੂਰਤ- ਡੀਈਓ ਰਵਿੰਦਰ ਕੌਰ

ਜ਼ਿਲ੍ਹਾ ਸਿੱਖਿਆ ਅਫ਼ਸਰ ( ਐ ) ਲੁਧਿਆਣਾ ਰਵਿੰਦਰ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੁੱਗਰੀ ਦਾ ਦੌਰਾ
ਸਕੂਲ ‘ਚ ਅਨੁਸ਼ਾਸਨ ਸੁਧਾਰਨ ਦੀ ਸਖ਼ਤ ਜ਼ਰੂਰਤ- ਡੀਈਓ ਰਵਿੰਦਰ ਕੌਰ

ਕਮਰਿਆਂ ਦੀ ਘਾਟ ਕਾਰਨ ਸਕੂਲ ਨੂੰ ਡਬਲ ਸ਼ਿਫ਼ਟ ਕਰਨ ਦੀ ਹਿਦਾਇਤ

ਮਿਡ ਡੇ ਮੀਲ ਚ ਵੀ ਭਾਰੀ ਖ਼ਾਮੀਆਂ ਆਈਆਂ ਸਾਹਮਣੇ

ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਐਲੀ. ਸਿੱ.) ਸ੍ਰੀ ਮਤੀ ਰਵਿੰਦਰ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੁੱਗਰੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਕੂਲ ਵਿਚਲੇ ਪਖਾਨਿਆਂ ਦੀ ਸਾਫ਼ ਸਫ਼ਾਈ, ਪੀਣ ਵਾਲੇ ਪਾਣੀ, ਕਲਾਸ ਰੂਮ, ਕਿਚਨ ਗਾਰਡਨ, ਰਸੋਈ, ਦਫ਼ਤਰੀ ਰਿਕਾਰਡ, ਕਿਤਾਬਾਂ ਅਤੇ

ਵਰਦੀਆਂ ਸਮੇਤ ਹੋਰ ਕੰਮਾ ਦਾ ਵੀ ਜਾਇਜ਼ਾ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿਜ਼ਟ ਵਿੱਚ ਪਾਇਆ ਕਿ ਸਕੂਲ ਦੇ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਸਕੂਲ ਸਮੇਂ ਤੋਂ ਪਹਿਲਾਂ ਹੀ ਘਰਾਂ ਨੂੰ ਜਾ ਰਹੇ ਸਨ। ਪੁੱਛਣ ਦੇ ਸਕੂਲ ਮੁਖੀ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ।
ਮਿਡ ਡੇ ਮੀਲ ਦੀ ਰਸੋਈ ਵਿੱਚ ਥਾਂ ਥਾਂ ਤੇ ਗੰਦਗੀ ਅਤੇ ਜਾਲੇ ਲੱਗੇ ਹੋਏ ਸਨ। ਮਿਡ ਡੇ ਮੀਲ ਸਬੰਧੀ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਬਾਰੇ ਸਕੂਲ ਮੁਖੀ ਨੂੰ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਸਕੂਲ ਇੰਚਾਰਜ ਨੂੰ ਮਹੀਨਾਵਾਰ ਮੀਨੂ ਬਾਰੇ ਕੋਈ ਜਾਣਕਾਰੀ ਸੀ।ਉਹਨਾਂ ਦੱਸਿਆ ਕਿ ਸ਼ਨੀਵਾਰ ਵਾਲੇ ਦਿਨ ਕਿਸੇ ਵੀ ਕਿਸਮ ਦਾ ਫਲ਼ ਵੀ ਨਹੀਂ ਦਿੱਤਾ ਗਿਆ।
ਮਿਡ ਡੇ ਮੀਲ ਵਿੱਚ ਰੋਟੀ ਚੋਪੜਨ ਲਈ ਰਿਫਾਇੰਡ ਦੀ ਵਰਤੋਂ ਕਰਨ ਦੀ ਮਨਾਹੀ ਕੀਤੀ। ਉਹਨਾਂ ਦੱਸਿਆ ਕਿ ਮਿਡ ਡੇ ਮੀਲ ਵਿੱਚ ਸਬਜ਼ੀ ਲਈ ਸਕੂਲ ਵਲ਼ੋਂ ਕੋਈ ਮਸਾਲਾ ਨਹੀਂ ਵਰਤਿਆ ਜਾਂਦਾ। ਵਿਦਿਆਰਥੀਆਂ ਦਾ ਅਕਾਦਮਿਕ ਪੱਧਰ ਬਹੁਤ ਮਾੜਾ ਪਾਇਆ ਗਿਆ। ਇਸ ਮੌਕੇ ਚੌਥੀ ਜਮਾਤ ਚੈੱਕ ਕੀਤੀ ਗਈ।ਜਮਾਤਾਂ ਵਿੱਚ ਰੌਸ਼ਨੀ ਦੀ ਕਮੀ ਪਾਈ ਗਈ ਅਤੇ ਗੰਦਗੀ ਸਾਫ਼ ਕਰਨ ਲਈ ਕਿਹਾ ਗਿਆ। ਸਕੂਲ ਵਿੱਚ ਬੱਚਿਆਂ ਦੀ ਗਿਣਤੀ 600 ਦੇ ਕਰੀਬ ਹੈ ਅਤੇ ਅਧਿਆਪਕਾਂ ਦੀ ਗਿਣਤੀ 20 ਹੈ, ਇਸ ਲਈ ਕਮਰਿਆਂ ਦੀ ਘਾਟ ਕਾਰਨ ਸਕੂਲ ਨੂੰ ਡਬਲ ਸ਼ਿਫ਼ਟ ਕਰਨ ਦੀ ਮੌਕੇ ਤੇ ਹਦਾਇਤ ਕੀਤੀ ਗਈ। ਮੈਡਮ ਰਵਿੰਦਰ ਕੌਰ ਨੇ ਕਿਹਾ ਸਕੂਲ ਦੇ ਸਾਰੇ ਪ੍ਰਬੰਧਾਂ ‘ਚ ਸੁਧਾਰ ਦੀ ਸਖ਼ਤ ਲੋੜ ਹੈ। ਅਨੁਸ਼ਾਸਨ ਦੀ ਬਹੁਤ ਕਮੀ ਹੈ।ਸਿੱਖਿਆ ਅਧਿਕਾਰੀ ਵਲ਼ੋਂ ਮੌਕੇ ਤੇ ਹੀ ਸੀਐਚਟੀ ਪਰਮਿੰਦਰ ਕੌਰ ਨੂੰ ਬੁਲਾਇਆ ਗਿਆ ਅਤੇ ਸਕੂਲ ਦੇ ਮਾੜੇ ਅਨੁਸ਼ਾਸਨ ਬਾਰੇ ਪੁੱਛਗਿੱਛ ਕੀਤੀ।
ਗੱਲਬਾਤ ਕਰਦਿਆਂ ਮੈਡਮ ਰਵਿੰਦਰ ਕੌਰ ਨੇ ਕਿਹਾ ਬਹੁਤ ਦੁੱਖ ਲੱਗਦਾ ਹੈ ਕਿ ਸਾਡੇ ਕੁੱਝ ਥੋੜ੍ਹੇ ਜਿਹੇ ਅਧਿਆਪਕ ਅੱਜ ਵੀ ਅਜਿਹੇ ਪ੍ਰਬੰਧ ਕਰਦੇ ਹਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲਾਂ ਨੂੰ ਸੰਵਾਰਨ ‘ਚ ਲੱਗੇ ਹੋਏ ਹਨ ਤਾਂ ਜੋ ਸਕੂਲਾਂ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰ ਕੇ ਵਿਦਿਆਰਥੀਆਂ ਨੂੰ ਸਕਾਰਾਤਮਿਕ ਮਾਹੌਲ ਦਿੱਤਾ ਜਾ ਸਕੇ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਵੱਡੀ ਪੱਧਰ ‘ਤੇ ਗਰਾਂਟਾਂ ਦੇ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ।ਉਨ੍ਹਾਂ ਆਖਿਆ ਕਿ ਭਵਿੱਖ ‘ਚ ਵੀ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਜਾਵੇਗੀ।

Scroll to Top