ਰਵਿੰਦਰ ਕੌਰ ਡੀਈਓ ਲੁਧਿਆਣਾ ਵੱਲੋਂ ਵੱਖ-ਵੱਖ ਸਕੂਲਾਂ ਦੀ ਅਚਨਚੇਤ ਦੌਰਾ

ਜਿਲ੍ਹਾ ਸਿੱਖਿਆ ਅਫਸਰ ( ਐ ਸਿੱ:) ਵੱਲੋਂ ਵੱਖ-ਵੱਖ ਸਕੂਲਾਂ ਦੀ ਅਚਨਚੇਤ ਦੌਰਾ

( “ਸੁੰਦਰ ਕਿਚਨ” ਮਿਸ਼ਨ ਤਹਿਤ ਸਰਕਾਰੀ ਸਕੂਲਾਂ ਦੀਆਂ ਰਸੋਈਆਂ ਦੀ ਹੋਏਗੀ ਕਾਇਆ ਕਲਪ — ਰਵਿੰਦਰ ਕੌਰ)

ਜਿਲ੍ਹਾ ਸਿੱਖਿਆ ਅਫਸਰ ( ਐ ਸਿੱ:) ਸ਼੍ਰੀਮਤੀ ਰਵਿੰਦਰ ਕੌਰ ਵੱਲੋਂ ਬਲਾਕ ਸਮਰਾਲਾ ਅਤੇ ਬਲਾਕ ਮਾਛੀਵਾੜਾ 2 ਦੇ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਡਾ ਅੰਬੇਡਕਰ ਨਗਰ ਸਮਰਾਲਾ ਚ ਦੌਰਾ ਕਰਨ ਤੇ ਸਕੂਲ ਵਿੱਚ ਅਕੈਡਮਿਕ ਤੌਰ ਤੇ ਅਤੇ ਸਕੂਲ ਪ੍ਰਬੰਧ ਸਬੰਧੀ ਕੁਝ ਖਾਮੀਆਂ ਪਾਈਆਂ ਗਈਆਂ, ਜਿਹਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਮੌਕੇ ਤੇ ਸਬੰਧਤ ਸੈਂਟਰ ਹੈੱਡ ਟੀਚਰ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਨੂੰ ਬੁਲਾ ਕੇ ਸਕੂਲ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਤੇ ਮਿਸ਼ਨ ਸਮਰੱਥ ਤਹਿਤ ਬੱਚਿਆਂ ਨੂੰ ਉਹਨਾਂ ਦੇ ਸਿੱਖਣ ਪੱਧਰਾਂ ਅਨੁਸਾਰ ਗਤੀਵਿਧੀ ਅਧਾਰਿਤ ਸਿੱਖਿਆ ਦੇ ਕੇ ਟੀਚੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ।ਇਸ ਦੇ ਨਾਲ ਹੀ ਸਪਸ ਗੜ੍ਹੀ ਤਰਖਾਣਾਂ ਬਲਾਕ ਮਾਛੀਵਾੜਾ 2 ਦੇ ਦੌਰੇ ਦੌਰਾਨ ਸਕੂਲ ਵਿੱਚ ਅਕੈਡਮਿਕ ਪੱਧਰ ਤੇ ਸਮੁੱਚਾ ਪ੍ਰਬੰਧ ਬਹੁਤ ਵਧੀਆ ਪਾਇਆ ਗਿਆ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਦੀ ਬਿਹਤਰੀ ਲਈ ਸੁਹਿਰਦ ਯਤਨ ਕਰ ਰਹੀ ਹੈ ਤੇ ਸਕੂਲਾਂ ਦੇ ਇਨਫਰਾਸਟਰਕਚਰ ਲਈ ਵੱਖ-ਵੱਖ ਸਮੇਂ ਤੇ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਸਕੂਲਾਂ ਵਿੱਚ ਚੱਲ ਰਹੀ ਵਿਸ਼ੇਸ਼ ਦਾਖਲਾ ਮੁਹਿੰਮ ਦਾ ਨਿਰੀਖਣ ਵੀ ਕੀਤਾ ਗਿਆ ਤੇ ਉਹਨਾਂ ਨੇ ਦਾਖਲਾ ਕਰ ਰਹੇ ਅਧਿਆਪਕਾਂ ਨੂੰ ਹੱਲਾਸ਼ੇਰੀ ਵੀ ਦਿੱਤੀ। ਉਹਨਾਂ ਕਿਹਾ ਕਿ ਜਿਲ੍ਹੇ ਭਰ ਦੇ ਸਕੂਲਾਂ ਅੰਦਰ “ਸੁੰਦਰ ਕਿਚਨ ” ਮਿਸ਼ਨ ਚਲਾਇਆ ਜਾ ਰਿਹਾ ਹੈ, ਜਿਸ ਸਬੰਧੀ ਸਕੂਲ ਮੁਖੀਆਂ ਨੂੰ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜਿਸ ਵੀ ਸਕੂਲ ਨੂੰ ਆਪਣੀ ਰਸੋਈ ਲਈ ਮੈਂਟੀਨੈਂਸ ਲਈ ਗ੍ਰਾਂਟ ਦੀ ਲੋੜ ਹੈ ਤਾਂ ਬਲਾਕ ਦਫਤਰਾਂ ਰਾਹੀਂ ਆਪਣੀ ਡਿਮਾਂਡ ਸਾਨੂੰ ਭੇਜ ਸਕਦੇ ਹਨ। ਸਕੂਲਾਂ ਦੇ ਬੱਚਿਆਂ ਲਈ ਸਾਫ-ਸੁਥਰਾ ਵਾਤਾਵਰਣ ਤੇ ਪੌਸ਼ਟਿਕ ਭੋਜਨ ਸਾਡੀ ਪਹਿਲੀ ਤਰਜੀਹ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਧੀਆ ਪ੍ਰਦਰਸ਼ਨ ਵਾਲੇ ਅਧਿਆਪਕਾਂ ਨੂੰ ਜਿਲ੍ਹਾ ਪੱਧਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ ਤੇ ਮਾੜੀ ਕਾਰਗੁਜਾਰੀ ਵਾਲਿਆਂ ਨੂੰ ਨੋਟਿਸ ਵੀ ਜਾਰੀ ਹੋਣਗੇ।

Scroll to Top