ਮਾਸਿਕ ਮੀਟਿੰਗ ਕਰਨ ਲਈ ਬੈਠਣ ਯੋਗ ਥਾਂ ਦੇਣ ਲਈ ਤਹਿਸੀਲਦਾਰ ਸਾਹਿਬ ਫ਼ਗਵਾੜਾ ਨੂੰ ਦਿੱਤਾ ਯਾਦ ਪੱਤਰ :02 ਪੈਨਸ਼ਨਰ ਆਗੂ

ਮਾਸਿਕ ਮੀਟਿੰਗ ਕਰਨ ਲਈ ਬੈਠਣ ਯੋਗ ਥਾਂ ਦੇਣ ਲਈ ਤਹਿਸੀਲਦਾਰ ਸਾਹਿਬ ਫ਼ਗਵਾੜਾ ਨੂੰ ਦਿੱਤਾ ਯਾਦ ਪੱਤਰ :02 ਪੈਨਸ਼ਨਰ ਆਗੂ

ਤਹਿਸੀਲਦਾਰ ਸਾਹਿਬ ਨੇ ਯੋਗ ਕਾਰਵਾਈ ਜਲਦੀ ਕਰਨ ਦਾ ਦਿੱਤਾ ਭਰੋਸਾ
ਫ਼ਗਵਾੜਾ:23 ਜੁਲਾਈ ( )
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦਾ ਇੱਕ ਵਫ਼ਦ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਅਗਵਾਈ ਵਿੱਚ ਤਹਿਸੀਲਦਾਰ ਸਾਹਿਬ ਫ਼ਗਵਾੜਾ ਸ.ਜਸਵਿੰਦਰ ਸਿੰਘ ਜੀ ਨੂੰ ਮਿਲਿਆ। ਐਸੋਸੀਏਸ਼ਨ ਨੂੰ ਮਾਸਿਕ ਮੀਟਿੰਗ ਕਰਨ ਲਈ ਬੈਠਣ ਯੋਗ ਥਾਂ ਦੇਣ ਬਾਰੇ ਬੇਨਤੀ ਕਰਦੇ ਹੋਏ ਯਾਦ ਪੱਤਰ ਨੰਬਰ:-02 ਦਿੱਤਾ ਗਿਆ। ਤਹਿਸੀਲਦਾਰ ਸਾਹਿਬ ਸ.ਜਸਵਿੰਦਰ ਸਿੰਘ ਜੀ ਨੂੰ ਯਾਦ ਪੱਤਰ ਨੰਬਰ:- 02 ਸੌਂਪਦੇ ਹੋਏ ਐਸੋਸੀਏਸ਼ਨ ਦਾ ਰੋਸ ਵੀ ਜ਼ਾਹਰ ਕੀਤਾ ਕਿ ਐਸੋਸੀਏਸ਼ਨ ਫ਼ਗਵਾੜਾ ਨੂੰ ਮਾਸਿਕ ਮੀਟਿੰਗ ਕਰਨ ਲਈ ਬੈਠਣ ਯੋਗ ਕੋਈ ਥਾਂ ਦੇਣ ਬਾਰੇ ਐੱਸ ਡੀ ਐੱਮ ਫ਼ਗਵਾੜਾ ਨੂੰ ਬੇਨਤੀ ਪੱਤਰ ਮਿਤੀ:-20/02/2024 ਨੂੰ ਦਿੱਤਾ ਸੀ, ਉਹਨਾਂ ਨੇ ਆਪਣੇ ਦਫ਼ਤਰ ਦੇ ਪੱਤਰ ਨੰਬਰ 66/ਸ ਪ ਮਿਤੀ:- 22/02/2024 ਰਾਹੀਂ ਭੇਜਿਆ ਪੱਤਰ ਆਪ ਜੀ ਦੇ ਦਫ਼ਤਰ ਦੇ ਡਾਇਰੀ ਨੰਬਰ:-,766 ਮਿਤੀ:-26/02/2024 ਅਨੁਸਾਰ ਦਰਜ਼ ਹੈ। ਕੀਤੀ ਗਈ ਕਾਰਵਾਈ ਦਾ ਕੋਈ ਵੀ ਜਵਾਬ ਨਾ ਮਿਲਣ ਕਾਰਨ ਫਿਰ ਮਿਤੀ 22/04/2025 ਨੂੰ ਤਹਿਸੀਲਦਾਰ ਸਾਹਿਬ ਨੂੰ ਯਾਦ ਪੱਤਰ ਨੰਬਰ 01 ਵੀ ਦਿੱਤਾ ਗਿਆ ਸੀ ਪਰ ਬਹੁਤ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਮਿਤੀ:-21/07/2024 ਨੂੰ ਯਾਦ ਪੱਤਰ ਨੰਬਰ:-02 ਦੇਣ ਸਮੇਂ ਤੱਕ ਤਹਿਸੀਲ ਦਫ਼ਤਰ ਫ਼ਗਵਾੜਾ ਵਲੋਂ ਕੋਈ ਵੀ ਯੋਗ ਕਾਰਵਾਈ ਕਰਦੇ ਹੋਏ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਨੂੰ ਕੋਈ ਵੀ ਲਿਖਤੀ ਜਵਾਬ ਨਹੀਂ ਭੇਜਿਆ ਗਿਆ। ਮੌਕੇ ‘ਤੇ ਮੌਜੂਦ ਤਹਿਸੀਲਦਾਰ ਸਾਹਿਬ ਸ.ਜਸਵਿੰਦਰ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਐਸੋਸੀਏਸ਼ਨ ਦੇ ਆਗੂਆਂ ਦੀ ਗੱਲਬਾਤ ਸੁਣੀ ਅਤੇ ਐਸੋਸੀਏਸ਼ਨ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਯੋਗ ਕਾਰਵਾਈ ਕਰਦੇ ਹੋਏ ਐਸੋਸੀਏਸ਼ਨ ਨੂੰ ਮਾਸਿਕ ਮੀਟਿੰਗ ਕਰਨ ਲਈ ਯੋਗ ਥਾਂ ਦੇਣ ਬਾਰੇ ਉਪਰਾਲਾ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਆਗੂਆਂ ਦੀ ਗੱਲਬਾਤ ਵਧੀਆ ਢੰਗ ਨਾਲ ਸੁਣਨ ਅਤੇ ਸਮੱਸਿਆ ਦਾ ਹੱਲ ਕਰਨ ਲਈ ਭਰੋਸਾ ਦੇਣ ਤੇ ਤਹਿਸੀਲਦਾਰ ਸਾਹਿਬ ਦਾ ਧੰਨਵਾਦ ਵੀ ਕੀਤਾ ਗਿਆ। ਆਗੂਆਂ ਦੇ ਵਫ਼ਦ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ,ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ,ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ, ਹਰਭਜਨ ਲਾਲ ਕੌਲ ਕੇ ਕੇ ਪਾਂਡੇ,ਹਰੀ ਓਮ ਸ਼ਰਮਾ, ਹਰਭਜਨ ਲਾਲ, ਤਾਰਾ ਸਿੰਘ ਬੀਕਾ,ਸਤਪਾਲ ਮਹਿਮੀ, ਕਰਨੈਲ ਸਿੰਘ, ਰਤਨ ਸਿੰਘ, ਸ਼ਿਵ ਦਾਸ ਆਦਿ ਸ਼ਾਮਲ ਸਨ।

Scroll to Top