ਨੋਟੀਫਿਕੇਸ਼ਨ ਜਾਰੀ ਕਰਕੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਜ਼ਲਦ ਕੀਤੀਆਂ ਜਾਣ -ਢਿੱਲੋਂ

ਨੋਟੀਫਿਕੇਸ਼ਨ ਜਾਰੀ ਕਰਕੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਜ਼ਲਦ ਕੀਤੀਆਂ ਜਾਣ -ਢਿੱਲੋਂ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜ਼ਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ,875 ਤੋਂ ਵਧ ਖ਼ਾਲੀ ਆਸਾਮੀਆਂ ਨੂੰ ਜਲਦ ਭਰਿਆ ਜਾਵੇ ਤਾਂ ਕਿ ਸਕੂਲਾਂ ਵਿੱਚ ਵਿਦਿਅਕ ਮਾਹੌਲ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ । ਯੂਨੀਅਨ ਪ੍ਰਧਾਨ ਢਿੱਲੋ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪ੍ਰਿੰਸੀਪਲਾਂ ਦਾ 75% ਕੋਟਾ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਜਲਦ ਨੋਟੀਫਿਕੇਸ਼ਨ ਜਾਰੀ ਕਰਕੇ ਪ੍ਰਿੰਸੀਪਲ ਲਾਏ ਜਾਣ ਤਾਂ ਜੋ ਸਕੂਲਾਂ ਵਿੱਚ ਬਿਹਤਰ ਵਿਦਿਅਕ ਮਾਹੌਲ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਯੂਨੀਅਨ ਪ੍ਰਧਾਨ ਢਿੱਲੋ ਨੇ ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਮੁੱਖ ਅਧਿਆਪਕ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਦੀ ਮੰਗ ਕੀਤੀ ਤਾਂ ਕਿ ਸਕੂਲਾਂ ਵਿੱਚ ਸੱਚਮੁੱਚ ਵਿੱਚ ਸਿੱਖਿਆ ਕ੍ਰਾਂਤੀ ਆ ਸਕੇ। ਯੂਨੀਅਨ ਆਗੂਆਂ ਦਵਿੰਦਰ ਸਿੰਘ ਗੁਰੂ, ਗੁਰਪ੍ਰੀਤ ਸਿੰਘ, ਸੰਜੀਵ ਕਥੂਰੀਆ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸਲਾਹਕਾਰ,, ਜਸਪਾਲ ਸਿੰਘ, ਰਾਜਵੀਰ ਸਿੰਘ ਹੰਬੜਾਂ, ਗੁਰਜੇਪਾਲ ਸਿੰਘ, ਪ੍ਰਮੋਦ ਜੋਸ਼ੀ ,ਯੂਨੀਅਨ ਮੀਡੀਆ ਇੰਚਾਰਜ ਰਮਨਦੀਪ ਸਿੰਘ, ਵਨੀਤ ਅਰੋੜਾ, ਮੋਹਨ ਸਿੰਘ ਮਲੌਦ,ਹਰਜਿੰਦਰ ਸਿੰਘ ਖੱਖ, ਬੂਟਾ ਸਿੰਘ ਅਤੇ ਪ੍ਰੈਸ ਸਕੱਤਰ ਅਲਬੇਲ ਸਿੰਘ ਪੁੜੈਣ , ਹਰਪ੍ਰੀਤ ਸਿੰਘ, ਸਾਹਨੇਵਾਲ ਮਨਦੀਪ ਸਿੰਘ ਸੇਖੋਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਜਲਦ ਸਕੂਲ ਪ੍ਰਿੰਸੀਪਲ ਲਾਏ ਜਾਣ ਤਾਂ ਕਿ ਹੋਰ ਬਿਹਤਰ ਨਤੀਜੇ, ਵਿਦਿਅਕ ਮਾਹੌਲ ਅਨੁਸ਼ਾਸਨ, ਅਤੇ ਪੜਾਈ ਵਿੱਚ ਹੋਰ ਸੁਧਾਰ ਹੋ ਸਕੇ।

Scroll to Top