
ਪੰਜਾਬ ਸਰਕਾਰ ਅਧਿਆਪਕਾਂ ਨੂੰ ਤਨਖਾਹਾਂ ਦੇਣ ਵਿੱਚ ਨਾਕਾਮ-ਢਿੱਲੋਂਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਤਨਖਾਹਾਂ ਨੂੰ ਉਡੀਕ ਰਹੇ ਹਨ ਜਦ ਕਿ ਹਰ ਮਹੀਨੇ ਦੀਆਂ ਕਿਸ਼ਤਾਂ ਅਤੇ ਹੋਰ ਘਰੇਲੂ ਜ਼ਰੂਰੀ ਖਰਚੇ ਕਾਰਨ ਅਧਿਆਪਕ ਵਰਗ ਮਾਨਸਿਕ ਅਤੇ ਆਰਥਿਕ ਤੌਰ ਤੇ ਨਿਰਾਸ਼ਾ ਦੇ ਆਲਮ ਵਿੱਚ ਹੈ।ਯੂਨੀਅਨ ਪ੍ਰਧਾਨ ਢਿੱਲੋ ਨੇ ਪੰਜਾਬ ਸਰਕਾਰ ਦੇ ਵਿੱਤ ਅਤੇ ਸਿੱਖਿਆ ਵਿਭਾਗ ਨੂੰ ਤੁਰੰਤ ਤਨਖਾਹਾਂ ਜਾਰੀ ਕਾਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਅਧਿਆਪਕ ਵਰਗ ਤਨਖ਼ਾਹ ਤੋਂ ਵਾਂਝਾ ਹੈ।ਯੂਨੀਅਨ ਪ੍ਰਧਾਨ ਢਿੱਲੋਂ ਅਤੇ ਪ੍ਰੈਸ ਸਕੱਤਰ ਸੇਖੋਂ ਨੇ ਕਿਹਾ ਕਿ ਅਧਿਆਪਕ ਵਰਗ ਤਨਖਾਹ ਤੇ ਜੀ ਪੀ ਫੰਡ ਤੇ ਰੋਕ ਹੋਣ ਕਾਰਨ ਅਧਿਆਪਕ ਵਰਗ ਚਿੰਤਾ ਵਿੱਚ ਹੈ । ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖਾਹਾਂ ਅਤੇ ਜੀ ਪੀ ਐਫ ਦੀ ਅਦਾਇਗੀ ਸਾਰਾ ਸਾਲ ਹੋਣਾ ਯਕੀਨੀ ਬਣਾਵੇ।ਯੂਨੀਅਨ ਦੇ ਸਕੱਤਰ ਦਵਿੰਦਰ ਸਿੰਘ ਗੁਰੂ, ਜਸਪਾਲ ਸਿੰਘ ਜਗਦੀਪ ਸਿੰਘ ,ਅਮਰਜੀਤ ਸਿੰਘ ਘੁਡਾਣੀ ਸਲਾਹਕਾਰ, ਗੁਰਜੇਪਾਲ ਸਿੰਘ, ਮੀਡੀਆ ਇੰਚਾਰਜ ਰਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸਾਹਨੇਵਾਲ, ਹਰਜਿੰਦਰ ਸਿੰਘ ਖੱਖ, ਬਲਰਾਜ ਸਿੰਘ ਗਰੇਵਾਲ,ਮਨਦੀਪ ਸਿੰਘ ਸੇਖੋਂ ਅਲਬੇਲ ਸਿੰਘ ਪੁੜੈਣ ਨੇ ਪੰਜਾਬ ਸਰਕਾਰ ਦੇ ਵਿੱਤ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਤਨਖਾਹਾਂ ਅਤੇ ਜੀ ਪੀ ਐਫ ਦੀ ਰੋਕੀਆਂ ਅਦਾਇਗੀ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਕਿ ਅਧਿਆਪਕ ਵਰਗ ਨੂੰ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਨਾ ਹੋਵੇ।